ਟੋਕੀਓ (ਭਾਸ਼ਾ) : ਟੋਕੀਓ ਓਲੰਪਿਕ ਦੀ ਅਧਿਕਾਰਤ ਲਾਗਤ 15.4 ਬਿਲੀਅਨ ਡਾਲਰ ਹੈ ਅਤੇ ਆਕਸਫੋਰਡ ਦੀ ਇਕ ਯੂਨੀਵਰਸਿਟੀ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਓਲੰਪਿਕ ਹੈ। ਇਨ੍ਹਾਂ ਪੈਸਿਆਂ ਨਾਲ ਕੀ ਬਣਾਇਆ ਜਾ ਸਕਦਾ ਸੀ। ਜਾਪਾਨ ਵਿਚ 300 ਬਿਸਤਰਿਆਂ ਵਾਲੇ ਇਕ ਹਸਪਤਾਲ ਦੀ ਲਾਗਤ ਸਾਢੇ 5 ਕਰੋੜ ਡਾਲਰ ਹੈ, ਯਾਨੀ ਅਜਿਹੇ 300 ਹਸਪਤਾਲ ਬਣ ਸਕਦੇ ਸਨ।
ਇਹ ਵੀ ਪੜ੍ਹੋ: Tokyo Olympics: CM ਖੱਟੜ ਦਾ ਵੱਡਾ ਐਲਾਨ, ਹਰਿਆਣੇ ਦੀਆਂ ਹਾਕੀ ਖਿਡਾਰਣਾਂ ਨੂੰ ਦੇਣਗੇ 50-50 ਲੱਖ ਰੁਪਏ ਦਾ ਇਨਾਮ
ਉਥੇ ਹੀ ਇਕ ਪ੍ਰਾਇਮਰੀ ਸਕੂਲ ਕਰੀਬ ਡੇਢ ਕਰੋੜ ਡਾਲਰ ਵਿਚ ਬਣ ਸਕਦਾ ਹੈ, ਯਾਨੀ 1200 ਸਕੂਲ ਬਣਾਏ ਜਾ ਸਕਦੇ ਸਨ। ਇਕ ਬੋਇੰਗ 747 ਦੀ ਕੀਮਤ ਕਰੀਬ 40 ਕਰੋੜ ਡਾਲਰ ਹੈ, ਯਾਨੀ 38 ਜੰਬੋ ਜੈਟ ਖ਼ਰੀਦੇ ਜਾ ਸਕਦੇ ਸਨ। ਜਾਪਾਨ ਦੇ ਕਈ ਸਰਕਾਰੀ ਆਡਿਟ ਮੁਤਾਬਕ ਟੋਕੀਓ ਖੇਡਾਂ ਦੀ ਲਾਗਤ ਅਧਿਕਾਰਤ ਅੰਕੜਿਆਂ ਤੋਂ ਕਿਤੇ ਜ਼ਿਆਦਾ ਲੱਗਭਗ ਦੁੱਗਣੀ ਹੈ। ਆਕਸਫੋਰਡ ਦੇ ਇਕ ਲੇਖਕ ਬੇਂਟ ਫਲਾਇਬਰਗ ਨੇ ਕਿਹਾ, ‘ਆਈ.ਓ.ਸੀ. ਅਤੇ ਮੇਜ਼ਬਾਨ ਸ਼ਹਿਰ ਲਾਗਤ ’ਤੇ ਨਜ਼ਰ ਨਹੀਂ ਰੱਖਦੇ ਹਨ, ਕਿਉਂਕਿ ਲਾਗਤ ਹਮੇਸ਼ਾ ਵਧਦੀ ਹੈ, ਜਿਸ ਨਾਲ ਆਈ.ਓ.ਸੀ. ਅਤੇ ਮੇਜ਼ਬਾਨ ਸ਼ਹਿਰ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ।’
ਇਹ ਵੀ ਪੜ੍ਹੋ: MS ਧੋਨੀ ਦੇ ਟਵਿਟਰ ਤੋਂ ਹਟਾਇਆ ਗਿਆ ਬਲੂ ਟਿੱਕ, ਜਾਣੋ ਵਜ੍ਹਾ
ਟੋਕੀਓ ਓਲੰਪਿਕ ਦੀ ਲਾਗਤ ਕੋਰੋਨਾ ਮਹਾਮਾਰੀ ਕਾਰਨ ਵਧੀ। ਪਹਿਲਾਂ ਖੇਡਾਂ ਇਕ ਸਾਲ ਲਈ ਮੁਲਤਵੀ ਹੋਈਆਂ, ਜਿਸ ਨਾਲ ਲਾਗਤ ਵਿਚ 2.8 ਬਿਲੀਅਨ ਡਾਲਰ ਦਾ ਵਾਧਾ ਹੋਇਆ। ਇਸ ਦੇ ਇਲਾਵਾ ਦਰਸ਼ਕਾਂ ਦੇ ਪ੍ਰਵੇਸ਼ ’ਤੇ ਰੋਕ ਨਾਲ ਕਰੀਬ 80 ਕਰੋੜ ਡਾਲਰ ਦਾ ਨੁਕਸਾਨ ਹੋਇਆ।
ਇਹ ਵੀ ਪੜ੍ਹੋ: ਚਾਂਦੀ ਤਮਗਾ ਜੇਤੂ ਪਹਿਲਵਾਨ ਰਵੀ ਨੂੰ ਮਿਲੇਗਾ 4 ਕਰੋੜ ਰੁਪਏ ਦਾ ਇਨਾਮ, ਹਰਿਆਣਾ ਦੇ CM ਨੇ ਕੀਤਾ ਐਲਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮਹਿਲਾਵਾਂ ਦੀ ਮੈਰਾਥਨ ’ਚ ਕੀਨੀਆ ਦੀਆਂ ਦੌੜਾਕਾਂ ਨੇ ਜਿੱਤੇ ਸੋਨ ਤੇ ਚਾਂਦੀ ਦੇ ਤਮਗ਼ੇ
NEXT STORY