ਸਪੋਰਟਸ ਡੈਸਕ— ਟੋਕੀਓ ਓਲੰਪਿਕ ਦੀ 121 ਰੋਜ਼ਾ ਟਾਰਚ ਰਿਲੇ ਵੀਰਵਾਰ ਨੂੰ ਸ਼ੁਰੂ ਹੋ ਗਈ ਜੋ 23 ਜੁਲਾਈ ਨੂੰ ਟੋਕੀਓ ’ਚ ਉਦਘਾਟਨ ਸਮਾਗਮ ਦੇ ਨਾਲ ਖ਼ਤਮ ਹੋਵੇਗੀ। ਰਿਲੇ ਦੀ ਸ਼ੁਰੂਆਤ ਫ਼ੁਕੁਸ਼ਿਮਾ ਨਾਲ ਹੋਈ ਜੋ 2011 ਦੇ ਭੂਚਾਲ, ਸੁਨਾਮੀ ਤੇ ਪ੍ਰਮਾਣੂੰ ਪਲਾਂਟਾਂ ’ਚ ਰਿਸਾਵ ਦਾ ਸੰਤਾਪ ਝੱਲ ਚੁੱਕਾ ਹੈ। ਉਸ ਹਾਦਸੇ ’ਚ ਲਗਭਗ 18000 ਲੋਕ ਮਾਰੇ ਗਏ ਸਨ। ਟਾਰਚ ਸਭ ਤੋਂ ਪਹਿਲਾਂ ਅਜੁਸਾ ਇਵਾਸ਼ਿਮਿਝੂਨ ਨੇ ਫੜੀ ਜੋ 2011 ਮਹਿਲਾ ਵਰਲਡ ਕੱਪ ਜਿੱਤਣ ਵਾਲੀ ਜਾਪਾਨ ਦੀ ਟੀਮ ਦੀ ਖ਼ਾਸ ਮੈਂਬਰ ਸੀ।
ਇਹ ਵੀ ਪੜ੍ਹੋ : ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ: 8 ਸਾਲ ਬਾਅਦ ਬਹਾਲ ਹੋਵੇਗੀ ਭਾਰਤ-ਪਾਕਿ ਸੀਰੀਜ਼
ਸਫ਼ੈਦ ਟ੍ਰੈਕ ਸੂਟ ਪਹਿਨ ਕੇ ਉਹ ਟਾਰਚ ਨੂੰ ਇੰਡੋਰ ਫ਼ੁੱਟਬਾਲ ਅਭਿਆਸ ਕੇਂਦਰ ਤੋਂ ਬਾਹਰ ਲੈ ਕੇ ਆਈ। ਉਸ ਦੇ ਨਾਲ 2011 ਵਰਲਡ ਕੱਪ ਦੇ ਬਾਕੀ 14 ਮੈਂਬਰ ਤੇ ਕੋਚ ਨਾਰੀਓ ਸਸਾਕੀ ਵੀ ਸਨ। ਸਾਰਿਆਂ ਨੇ ਸਫ਼ੈਦ ਟ੍ਰੈਕ ਸੂਟ ਪਾਏ ਹੋਏ ਸਨ। ਕੋਰੋਨਾ ਮਹਾਮਾਰੀ ਕਾਰਨ ਦਰਸ਼ਕਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਸੀ ਪਰ ਇਸ ਦੀ ਲਾਈਵ ਸਟ੍ਰੀਮਿੰਗ ਕੀਤੀ ਗਈ।
ਇਹ ਵੀ ਪੜ੍ਹੋ : ਕੀ ਹੁੰਦਾ ਹੈ ਅੰਪਾਇਰ ਕਾਲ : ਜਿਸ ਨੂੰ ਭਾਰੀ ਵਿਵਾਦ ਦੇ ਬਾਵਜੂਦ ICC ਨੇ ਨਹੀਂ ਬਦਲਣ ਦਾ ਕੀਤਾ ਫ਼ੈਸਲਾ
ਪ੍ਰਸ਼ੰਸਕਾਂ ਨੂੰ ਸੜਕ ਦੇ ਨਾਲ ਕਤਾਰ ਬਣਾ ਕੇ ਸਾਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਖੜ੍ਹੇ ਰਹਿਣ ਦੀ ਹਿਦਾਇਤ ਸੀ। ਉਨ੍ਹਾਂ ਨੂੰ ਜ਼ੋਰ-ਜ਼ੋਰ ਨਾਲ ਆਵਾਜ਼ ਕਰਨ ਜਾਂ ਨਾਅਰੇ ਲਗਾਉਣ ਤੋਂ ਵੀ ਰੋਕਿਆ ਗਿਆ ਸੀ। ਪ੍ਰਧਾਨਮੰਤਰੀ ਯੋਸ਼ੀਹੀਦੇ ਸੁਗਾ ਨੇ ਕਿਹਾ, ‘‘ਓਲੰਪਿਕ ਟਾਰਚ ਰਿਲੇ ਅੱਜ ਤੋਂ ਸ਼ੁਰੂ ਹੋ ਰਹੀ ਹੈ ਜੋ ਲੋਕਾਂ ਨੂੰ ਓਲੰਪਿਕ ਤੇ ਪੈਰਾਲੰਪਿਕ ਦੇ ਅਸਲ ਅਰਥ ਸਮਝਾਉਣ ਦਾ ਸੁਨਹਿਰੀ ਮੌਕਾ ਹੈ।’’ ਇਸ ਰਿਲੇ ’ਚ ਕਰੀਬ 10000 ਦੌੜਾਕਾਂ ਦੇ ਵੀ ਹਿੱਸਾ ਲੈਣ ਦੀ ਉਮੀਦ ਹੈ। ਇਹ ਟਾਰਚ ਰਿਲੇ ਜਾਪਾਨ ਦੇ 47 ਸ਼ਹਿਰਾਂ ਤੋਂ ਗੁਜ਼ਰੇਗੀ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਮੁਲਤਵੀ ਹੋਏ ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਖੇਲੋ ਇੰਡੀਆ ਯੁਵਾ ਖੇਡ 2021 ’ਚ ਯੋਗਾਸਨ ਨੂੰ ਵੀ ਕੀਤਾ ਗਿਆ ਸ਼ਾਮਲ : ਰਿਜੀਜੂ
NEXT STORY