ਸਪੋਰਟਸ ਡੈਸਕ : ਭਾਰਤ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੋਕੀਓ ਪੈਰਾਲੰਪਿਕ ’ਚ ਕਾਂਸੀ ਤਮਗਾ ਜਿੱਤਿਆ। ਇਹ ਤੀਰਅੰਦਾਜ਼ੀ ’ਚ ਹੁਣ ਤਕ ਦਾ ਭਾਰਤ ਪਹਿਲਾ ਪੈਰਾਲੰਪਿਕ ਤਮਗਾ ਹੈ। ਇਸ ਦੇ ਨਾਲ ਹੀ ਭਾਰਤ ਦੇ ਟੋਕੀਓ ਪੈਰਾਲੰਪਿਕ ਖੇਡਾਂ ’ਚ ਕੁਲ 13 ਤਮਗੇ ਹੋ ਗਏ ਹਨ, ਜੋ ਇਸ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਹਰਵਿੰਦਰ ਨੇ ਕੋਰੀਆ ਦੇ ਕਿਮ ਮਿਨ ਸੂ ਨੂੰ ਹਰਾ ਕੇ ਟੋਕੀਓ ਪੈਰਾਲੰਪਿਕ ਦੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਮੁਕਾਬਲੇ ’ਚ ਕਾਂਸੀ ਤਮਗਾ ਜਿੱਤਿਆ।
ਇਹ ਵੀ ਪੜ੍ਹੋ : ਚੀਨ ਨੂੰ ਲੈ ਕੇ ਤਾਲਿਬਾਨ ਦਾ ਵੱਡਾ ਬਿਆਨ, ਕਿਹਾ-ਸਾਡਾ ਸਭ ਤੋਂ ਅਹਿਮ ਭਾਈਵਾਲ
ਹਰਵਿੰਦਰ ਨੇ ਕੋਰੀਅਨ ਨਿਸ਼ਾਨੇਬਾਜ਼ ਨੂੰ ਸ਼ੂਟਆਫ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6-5 ਨਾਲ ਹਰਾ ਕੇ ਤਮਗਾ ਜਿੱਤਿਆ। ਉਸ ਨੇ ਜਰਮਨੀ ਦੇ ਮੈਕ ਸਜਾਰਸਜ਼ੇਵਸਕੀ ਨੂੰ 6-2 ਨਾਲ ਹਰਾ ਕੇ ਤੀਰਅੰਦਾਜ਼ੀ ਦੇ ਸੈਮੀਫਾਈਨਲ ’ਚ ਥਾਂ ਬਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਾਈਨਲ ’ਚ ਸ਼ੂਟਆਫ ’ਚ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟੋਕੀਓ ਪੈਰਾਲੰਪਿਕ ’ਚ ਪੈਰਾ ਐਥਲੀਟ ਪ੍ਰਵੀਨ ਕੁਮਾਰ ਨੇ ਉੱਚੀ ਛਾਲ ’ਚ ਚਾਂਦੀ ਤਮਗਾ ਜਿੱਤਿਆ, ਜਦਕਿ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਐੱਸ.ਐੱਚ. 1 ’ਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਤਮਗਾ ਜਿੱਤਿਆ।
ENG vs IND : ਜੁਰਮਾਨੇ ਤੇ ਉਮਰ ਭਰ ਬੈਨ ਦੇ ਬਾਅਦ ਫਿਰ ਮੈਦਾਨ 'ਤੇ ਦਾਖ਼ਲ ਹੋਇਆ 'ਜਾਰਵੋ 69'
NEXT STORY