ਸਪੋਰਟਸ ਡੈਸਕ– ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਦਾ ਮੰਨਣਾ ਹੈ ਕਿ ਇੰਗਲੈਂਡ ਵਿਚ ਚੋਟੀਕ੍ਰਮ ਦੇ ਤਿੰਨ ਬੱਲੇਬਾਜ਼ਾਂ ਦੀ ਸਖਤ ਪ੍ਰੀਖਿਆ ਹੁੰਦੀ ਹੈ ਤੇ ਇਨ੍ਹਾਂ ਹਾਲਾਤ ਲਈ ਤਿਆਰੀ ਕਰਨ ਦਾ ਇਕਲੌਤਾ ਤਰੀਕਾ ਸਖਤ ਮਿਹਨਤ ਕਰਨਾ ਅਤੇ ਬਹੁਤ ਘੱਟ ਉਮੀਦ ਰੱਖਣਾ ਹੈ। ਖਵਾਜ਼ਾ ਨੂੰ ਅਜੇ ਤਕ ਇੰਗਲੈਂਡ ਦੇ ਹਾਲਾਤ ਵਿਚ ਦੌੜਾਂ ਬਣਾਉਣ ਲਈ ਜੂਝਣਾ ਪਿਆ ਹੈ।
ਉਸ ਨੇ ਇੰਗਲੈਂਡ ਵਿਚ ਜਿਹੜੇ ਛੇ ਮੈਚ ਖੇਡੇ ਹਨ, ਉਨ੍ਹਾਂ ਵਿਚ ਸਿਰਫ 19.66 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਖਵਾਜਾ ਹਾਲਾਂਕਿ ਇਸ ਸਮੇਂ ਚੰਗੀ ਫਾਰਮ ਵਿਚ ਚੱਲ ਰਿਹਾ ਹੈ। ਉਸ ਨੇ ਪਿਛਲੇ ਸਾਲ ਜਨਵਰੀ ਵਿਚ ਟੈਸਟ ਟੀਮ ਵਿਚ ਵਾਪਸੀ ਕਰਨ ਤੋਂ ਬਾਅਦ 16 ਟੈਸਟ ਮੈਚਾਂ ਵਿਚ 69.91 ਦੀ ਔਸਤ ਨਾਲ 1608 ਦੌੜਾਂ ਬਣਾਈਆਂ ਹਨ।
ਇਸ 36 ਸਾਲਾ ਬੱਲੇਬਾਜ਼ ਨੂੰ ਉਮੀਦ ਹੈ ਕਿ ਭਾਰਤ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਤੇ ਉਸ ਤੋਂ ਬਾਅਦ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਲੜੀ ਵਿਚ ਉਹ ਚੰਗਾ ਪ੍ਰਦਰਸ਼ਨ ਕਰਰੇਗਾ। ਆਸਟਰੇਲੀਆ 7 ਜੂਨ ਤੋਂ ਲੰਡਨ ਦੇ ਓਵਲ ਵਿਚ ਭਾਰਤ ਵਿਰੁੱਧ ਡਬਲਯੂ. ਟੀ. ਸੀ. ਦਾ ਫਾਈਨਲ ਖੇਡੇਗੀ ਜਦਕਿ ਇੰਗਲੈਂਡ ਵਿਰੁੱਧ ਏਸ਼ੇਜ਼ ਲੜੀ 16 ਜੂਨ ਤੋਂ ਬਰਮਿੰਘਮ ਵਿਚ ਸ਼ੁਰੂ ਹੋਵੇਗੀ।
ਫ੍ਰੈਂਚ ਓਪਨ : ਨਿਕ ਕਿਰਗਿਓਸ ਦਾ ਖੇਡਣਾ ਮੁਸ਼ਕਲ, ਇਹ ਹੈ ਵਜ੍ਹਾ
NEXT STORY