ਨਵੀਂ ਦਿੱਲੀ- ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਦੇ ਪਹਿਲੇ 2 ਰਾਊਂਡ ਤੋਂ ਬਾਅਦ ਲਗਭਗ ਸਾਰੇ ਪ੍ਰਮੁੱਖ ਖਿਡਾਰੀਆਂ ਨੇ ਜਿੱਤ ਦਰਜ ਕਰਦੇ ਹੋਏ ਆਪਣੇ ਕਦਮ ਅੱਗੇ ਵਧਾ ਦਿੱਤੇ ਹਨ। 5 ਵਾਰ ਦੇ ਜੇਤੂ ਅਭਿਜੀਤ ਗੁਪਤਾ ਦੀ ਗੈਰ-ਮੌਜੂਦਗੀ 'ਚ ਭਾਰਤੀ ਦਲ ਵਿਚ ਤਮਗੇ ਦੀ ਉਮੀਦ ਚੋਟੀ ਦਾ ਦਰਜਾ ਪ੍ਰਾਪਤ ਦੀਪਸੇਨ ਗੁਪਤਾ ਸਮੇਤ ਦੀਪਨ ਚੱਕਰਵਰਤੀ, ਰੋਹਿਤ ਲਲਿਤ ਬਾਬੂ, ਵਿਸ਼ਣੂ ਪ੍ਰਸੰਨਾ ਅਤੇ ਦੇਬਾਸ਼ੀਸ਼ ਦਾਸ ਵਰਗੇ ਖਿਡਾਰੀਆਂ 'ਤੇ ਲੱਗੀ ਹੋਈ ਹੈ। ਫਿਲਹਾਰ ਇਨ੍ਹਾਂ ਸਾਰੇ ਖਿਡਾਰੀਆਂ ਨੇ ਪਹਿਲਾ ਰਾਊਂਡ ਜਿੱਤ ਕੇ ਚੰਗੀ ਸ਼ੁਰੂਆਤ ਕਰ ਦਿੱਤੀ ਹੈ। ਮਹਿਲਾ ਵਰਗ ਦੀ ਗੱਲ ਕਰੀਏ ਤਾਂ ਸਾਬਕਾ ਜੇਤੂ ਤਾਨੀਆ ਸਚਦੇਵ ਨੂੰ ਪਹਿਲੇ ਹੀ ਰਾਊਂਡ ਵਿਚ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ, ਜਦੋਂ ਉਹ ਇਕ ਵੱਡੀ ਭੁੱਲ ਕਾਰਨ ਆਪਣਾ ਮੋਹਰਾ ਗੁਆ ਬੈਠੀ।
ਬੇਟੀ ਦੇ ਲਈ ਚੌਥੀ ਵਾਰ ਮਾਂ ਬਣਨਾ ਚਾਹੁੰਦੀ ਹੈ ਵਾਲਕਰ ਦੀ ਗਰਲਫ੍ਰੈਂਡ ਐਨੀ
NEXT STORY