ਨਵੀਂ ਦਿੱਲੀ : ਸਾਬਕਾ ਮਹਿਲਾ ਰੈਸਲਰ ਪੇਜੇ ਡਬਲਯੂ. ਡਬਲਯੂ. ਈ. ਦੇ ਸੀ. ਈ. ਓ. ਟ੍ਰਿਪਲ ਐੱਚ ਦੇ ਕੁਮੈਂਟ ਤੋਂ ਨਿਰਾਸ਼ ਹੋ ਗਈ ਹੈ। ਉਸਨੇ ਸੋਸ਼ਲ ਮੀਡੀਆ 'ਤੇ ਆਪਣਾ ਵਿਰੋਧ ਵੀ ਦਰਜ ਕਰਵਾਇਆ ਹੈ। ਟ੍ਰਿਪਲ ਐੱਚ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਬਾਕੀ ਫੈਨਸ ਦੀ ਤਰ੍ਹਾਂ ਮੈਂ ਵੀ ਚਾਹੁੰਦਾ ਹਾਂ ਕਿ ਐੱਜ ਤੇ ਪੇਜੇ ਫਿਰ ਤੋਂ ਰਿੰਗ ਵਿਚ ਵਾਪਸੀ ਕਰਨ। ਦੋਵੇਂ ਗਰਦਨ ਵਿਚ ਇੰਜਰੀ ਕਾਰਣ ਰਿੰਗ ਵਿਚੋਂ ਬਾਹਰ ਹੋਏ ਸਨ, ਅਜਿਹੇ ਵਿਚ ਉਨ੍ਹਾਂ ਨੂੰ ਦੁਬਾਰਾ ਰਿੰਗ ਵਿਚ ਦੇਖਣਾ ਚੰਗਾ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਉਹ ਵਾਪਸੀ ਕਰਨਗੇ। ਸਭ ਤੋਂ ਮਹੱਤਵਪੂਰਨ ਇਹ ਹੈ ਕਿ ਮੈਂ ਚਾਹੁੰਦਾ ਹਾਂ ਕਿ ਉਹ ਪੂਰੀ ਸਿਹਤਯਾਬੀ ਨਾਲ ਵਾਪਸੀ ਕਰਨ। ਤੁਸੀਂ ਜਾਣਦੇ ਹੋ ਕਿ ਐੈੱਜ ਦੇ ਬੱਚੇ ਹਨ ਤੇ ਪੇਜੇ ਸੰਭਵ ਹੈ ਕਿ ਉਸਦੇ ਵੀ ਬੱਚੇ ਹਨ ਜਾਂ ਉਸਦੇ ਬਾਰੇ ਵਿਚ ਉਹ ਨਹੀਂ ਜਾਣਦੀ। ਟ੍ਰਿਪਲ ਐੱਚ ਦੇ ਇਸ ਜੋਕ ਤੋਂ ਪੇਜੇ ਇੰਨੀ ਨਾਰਾਜ਼ ਹੋਈ ਕਿ ਉਸ ਨੇ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਲਿਖਿਆ, ''ਮੇਰਾ ਬੌਸ ਵੀ ਮੇਰੇ ਉੱਪਰ ਜੋਕ ਬਣਾਉਂਦਾ ਹੈ।...ਕੋਈ ਹੈਰਾਨੀ ਨਹੀਂ ਕਿ ਤੁਸੀਂ ਵੀ ਅਜਿਹਾ ਕਰਦੇ ਹੋਵੋਗੇ।''
ਪੇਜੇ ਨੇ ਅਜੇ ਬੀਤੀ 3 ਜਨਵਰੀ ਨੂੰ ਆਪਣੇ ਟਵਿਟਰ 'ਤੇ ਚੰਗੇ ਦਿਨ ਖਤਮ ਹੋਏ, ਦਾ ਇਕ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਫੈਨਸ ਅੰਦਾਜ਼ਾ ਲਾ ਰਹੇ ਸਨ ਕਿ ਉਹ ਰਿੰਗ ਵਿਚ ਵਾਪਸੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਚਰਚਾਵਾਂ ਵਿਚਾਲੇ ਟ੍ਰਿਪਲ ਐੱਚ ਦੇ ਇਸ ਕੁਮੈਂਟ ਦੀ ਸੋਸ਼ਲ ਮੀਡੀਆ 'ਤੇ ਕਾਫੀ ਨਿੰਦਾ ਹੋ ਰਹੀ ਹੈ। ਮਹਿਲਾ ਰੈਸਲਰ ਰੀਨੀ ਯੰਗ ਤੇ ਨਿਕੀ ਬੇਲਾ ਨੇ ਇਸ ਦੌਰਾਨ ਡਬਲਯੂ. ਡਬਲਯੂ. ਈ. 'ਤੇ ਸਮਾਨਤਾ ਨਾ ਬਣਾਈ ਰੱਖਣ ਦੇ ਦੋਸ਼ ਲਾਏ ਹਨ।
ਜ਼ਿਕਰਯੋਗ ਹੈ ਕਿ 2017 ਵਿਚ ਪੇਜੇ ਨੇ ਰੈਸਲਰ ਅਲਬਰਟ ਡੇਲ ਰੀਓ ਨਾਲ ਮੰਗਣੀ ਕੀਤੀ ਸੀ। ਇਸ ਦੌਰਾਨ ਉਸਦੀ ਇਕ ਸੈਕਸ ਟੇਪ ਵਾਇਰਲ ਹੋ ਗਈ। ਟੇਪ ਦੇ ਬਾਹਰ ਆਉਣ ਤੋਂ ਬਾਅਦ ਤੋਂ ਹੀ ਪੇਜੇ ਡਿਪ੍ਰੈਸ਼ਨ ਵਿਚ ਚਲੀ ਗਈ ਸੀ। ਦੱਸਿਆ ਗਿਆ ਕਿ ਡਿਪ੍ਰੈਸ਼ਨ ਤੋਂ ਉਭਰਨ ਲਈ ਉਸ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਸੀ। ਹੁਣ ਟ੍ਰਿਪਲ ਐੱਚ ਦੇ ਕੁਮੈਂਟ ਤੋਂ ਉਹ ਫਿਰ ਨਿਰਾਸ਼ ਹੋਈ ਹੈ।
ਸੈਂਕੜਾ ਲਾਉਣ ਵਾਲੇ ਵਾਰਨਰ ਵੀ ਹੋਏ ਬੁਮਰਾਹ ਦੇ ਮੁਰੀਦ, ਕਿਹਾ- ਉਸਦਾ ਯਾਰਕਰ ਕਰਦਾ ਹੈ ਹੈਰਾਨ
NEXT STORY