ਕੋਲਕਾਤਾ : ਤਰਿਪੁਰਾ ਦੀ ਅੰਡਰ-19 ਮਹਿਲਾ ਕ੍ਰਿਕਟ ਟੀਮ ਦੀ ਖਿਡਾਰੀ ਅਯੰਤੀ ਰਿਆਂਗ ਆਪਣੇ ਘਰ ਹੀ ਮ੍ਰਿਤ ਮਿਲੀ। ਇਕ ਅਖਬਾਰ ਮੁਤਾਬਕ 16 ਸਾਲ ਦੀ ਇਹ ਕ੍ਰਿਕਟਰ ਮੰਗਲਵਾਰ ਰਾਤ ਆਪਣੇ ਘਰ ਦੀ ਛੱਤ ਨਾਲ ਫਾਹੇ 'ਤੇ ਲਟਕਦੀ ਮਿਲੀ। ਮੌਤ ਕਾਰਨਾਂ ਨੂੰ ਲੇ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲ ਸਕੀ ਹੈ।
ਚਾਰ ਭੈਣ-ਭਰਾਵਾਂ ਵਿਚ ਸਭ ਤੋਂ ਛੋਟੀ ਅਯੰਤੀ ਪਿਛਲੇ ਇਕ ਸਾਲ ਤੋਂ ਤਰਿਪੁਰਾ ਦੀ ਅੰਡਰ-19 ਮਹਿਲਾ ਟੀਮ ਦੀ ਮੈਂਬਰ ਸੀ ਅਤੇ ਉਹ ਸੂਬੇ ਵੱਲੋਂ ਅੰਡਰ-23 ਉਮਰ ਵਰਗ ਦੇ ਟੀ-20 ਟੂਰਨਾਮੈਂਟ ਵੀ ਖੇਡੀ ਸੀ। ਉਹ ਰਿਆਂਗ ਜਾਤੀ ਨਾਲ ਸਬੰਧ ਰੱਖਦੀ ਹੈ ਅਤੇ ਰਾਜਧਾਨੀ ਅਗਰਤਲਾ ਤੋਂ ਲੱਗਭਗ 90 ਕਿ. ਮੀ. ਉਦੇਪੁਰ ਦੇ ਤੇਨਾਨੀ ਪਿੰਡ ਦੀ ਰਹਿਣ ਵਾਲੀ ਹੈ। ਤਰਿਪੁਰਾ ਕ੍ਰਿਕਟ ਸੰਘ ਦੇ ਸਕੱਤਰ ਤਿਮਿਰ ਚੰਦਾ ਨੇ ਅਯੰਤੀ ਨੇ ਦਿਹਾਂਤ 'ਤੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਨੇ ਇਕ ਹੁਨਰਮੰਦ ਖਿਡਾਰੀ ਗੁਆ ਦਿੱਤਾ ਹੈ।
ਸ਼ਹੀਦ ਜਵਾਨਾਂ 'ਤੇ ਵਿਵਾਦਤ ਟਵੀਟ ਤੋਂ ਬਾਅਦ CSK ਦਾ ਸਭ ਤੋਂ ਪੁਰਾਣਾ ਮੈਂਬਰ ਮੁਅੱਤਲ
NEXT STORY