ਮੈਂਗਲੁਰੂ,—ਆਈ. ਪੀ. ਐੱਲ. ਦਾ ਖੁਮਾਰ ਕ੍ਰਿਕਟ ਪ੍ਰਸ਼ੰਸਕਾਂ ਦੇ ਸਿਰ ਚਡ਼੍ਹ ਕੇ ਬੋਲ ਰਿਹਾ ਹੈ। ਜਿੱਥੇ ਲੋਕ ਇਸ ਲੀਗ ਦਾ ਆਨੰਦ ਲੈਂਦੇ ਹਨ ਉੱਥੇ ਹੀ ਕੁਝ ਲੋਕ ਇਸ ਦਾ ਫਾਇਦਾ ਗੈਰ ਕਾਨੂੰਨੀ ਰੂਪ ਨਾਲ ਚੁੱਕ ਕੇ ਆਪਣੀਆਂ ਜੇਬਾਂ ਭਰਦੇ ਹਨ। ਇਸ ਤੇ ਤਰ੍ਹਾਂ ਦਾ ਮਾਮਲਾ ਕਰਨਾਟਕ ਵਿਚ ਦੇਖਣ ਨੂੰ ਮਿਲਿਆ ਜਿੱਥੇ ਕ੍ਰਿਕਟ 'ਤੇ ਸੱਟਾ ਲਾਉਣ ਦੇ ਦੋਸ਼ 'ਚ ਕਰਨਾਟਕ ਦੀ ਮੈਂਗਲੁਰੂ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 3 ਲੱਖ 69 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਸ ਕਮਿਸ਼ਨਰ ਸੰਦੀਪ ਪਾਟਿਲ ਨੇ ਸ਼ਨੀਵਾਰ ਦੱਸਿਆ ਕਿ ਪੰਜ ਦਿਨਾਂ ਵਿਚ ਸੱਟੇਬਾਜ਼ੀ 'ਚ ਗ੍ਰਿਫਤਾਰੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 26 ਮਾਰਚ ਨੂੰ ਵੀ 3 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 67,700 ਰੁਪਏ ਤੇ ਮੋਬਾਇਲ ਬਰਾਮਦ ਕੀਤੇ ਸਨ।
ਊਨਾ ਨੇ ਜਿੱਤਿਆ ਖੇਡ ਮਹਾਕੁੰਭ ਇੰਟਰ ਬਲਾਕ ਕਬੱਡੀ ਮੁਕਾਬਲਾ
NEXT STORY