ਹਮੀਰਪੁਰ— ਇੰਦਰਾ ਸਟੇਡੀਅਮ ਊਨਾ 'ਚ ਸਟਾਰ ਖੇਡ ਮਹਾਕੁੰਭ ਦੇ ਤਹਿਤ ਇੰਟਰ ਬਲਾਕ ਕਬੱਡੀ ਟੂਰਨਾਮੈਂਟ ਦਾ ਸਫਲਤਾਪੂਰਵਕ ਆਯੋਜਨ ਹੋਇਆ। ਇਹ ਜਾਣਕਾਰੀ ਹਮੀਰਪੁਰ ਇਲਾਕੇ ਦੇ ਕੁਆਰਡੀਨੇਟਰ ਪ੍ਰੇਮ ਠਾਕੁਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫਾਈਨਲ ਮੁਕਾਬਲੇ 'ਚ ਊਨਾ ਨੇ ਭੋਰੰਜ ਨੂੰ 41-31 ਨਾਲ ਹਰਾ ਕੇ ਇਸ ਮੈਚ ਨੂੰ ਜਿੱਤ ਕੇ ਚੈਂਪੀਅਨਸ਼ਿਪ ਦੇ ਖਿਤਾਬ 'ਤੇ ਕਬਜ਼ਾ ਕੀਤਾ। ਤਿੰਨ ਰੋਜ਼ਾ ਇਸ ਪ੍ਰਤਯੋਗਿਤਾ 'ਚ ਕੁਲ 12 ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲੇ 'ਚ ਊਨਾ ਦੇ ਵਿਸ਼ਾਲ ਨੂੰ ਸਟਾਰ ਆਫ ਦਿ ਮੈਚ ਨਾਲ ਨਵਾਜ਼ਿਆ ਗਿਆ। ਇਸ ਮੌਕੇ 'ਤੇ ਇਲਾਕਾਵਾਸੀ ਤੇ ਕਈ ਸੱਦੇ ਗਏ ਪਤਵੰਤੇ ਵੀ ਮੌਜੂਦ ਸਨ।
ਮੈਚ ਜਿੱਤਣ ਲਈ ਅਸੀਂ ਕੋਈ ਜੋਖਮ ਨਹੀਂ ਲਿਆ : ਮਯੰਕ
NEXT STORY