ਨਾਰਥ ਸਾਊਂਡ- ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਆਸਟਰੇਲੀਆ ਨੇ ਪਾਕਿਸਤਾਨ ਨੂੰ 119 ਦੌੜਾਂ ਨਾਲ ਹਰਾ ਕੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਸੁਪਰ ਲੀਗ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਇੰਗਲੈਂਡ ਤੇ ਅਫਗਾਨਿਸਤਾਨ ਪਹਿਲਾਂ ਹੀ ਸੈਮੀਫਾਈਨਲ 'ਚ ਪੁੱਜ ਚੁੱਕੇ ਹਨ। ਪਲੇਟ ਸੈਮੀਫਾਈਨਲ 'ਚ ਸੰਯੁਕਤ ਅਰਬ ਅਮੀਰਾਤ ਨੇ ਮੇਜ਼ਬਾਨ ਵੈਸਟਇੰਡੀਜ਼ ਨੂੰ 82 ਦੌੜਾਂ ਨਾਲ ਹਰਾਇਆ ਜਦਕਿ ਯੁਗਾਂਡਾ ਨੇ ਪਾਪੁਆ ਨਿਊ ਗਿਨੀ ਨੂੰ 35 ਦੌੜਾਂਨਾਲ ਹਰਾਇਆ।
ਇਹ ਵੀ ਪੜ੍ਹੋ : PSL : ਪੇਸ਼ਾਵਰ ਜ਼ਾਲਮੀ ਨੇ ਕਵੇਟਾ ਗਲੈਡੀਏਟਰਸ ਨੂੰ 5 ਵਿਕਟਾਂ ਨਾਲ ਹਰਾਇਆ
ਟੀਗ ਵੀਲੀ ਤੇ ਕੋਰੀ ਮਿਲਰ ਦੇ ਅਰਧ ਸੈਂਕੜਿਆਂ ਤੇ ਕੈਂਪਬੇਲ ਕੇਲਾਵੇ ਦੀਆਂ 47 ਦੌੜਾਂ ਦੀ ਮਦਦ ਨਾਲ ਆਸਟਰੇਲੀਆ ਨੇ 50 ਓਵਰ 'ਚ 7 ਵਿਕਟਾਂ 'ਤੇ 276 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਦੀ ਟੀਮ 157 ਦੌੜਾਂ 'ਤੇ ਆਊਟ ਹੋ ਗਈ। ਪਾਕਿਸਤਾਨ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫ਼ੈਸਲਾ ਕੀਤਾ ਜੋ ਕਿ ਕੇਲਾਵੇ ਤੇ ਵੀਲੀ ਨੇ ਗ਼ਲਤ ਸਾਬਤ ਕਰ ਦਿੱਤਾ। ਦੋਵਾਂ ਨੇ ਪਹਿਲੇ ਵਿਕਟ ਲਈ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਕਾਸਿਮ ਅਕਰਮ ਨੇ ਕੇਲਾਵੇ ਨੂੰ ਪਵੇਲੀਅਨ ਭੇਜਿਆ ਪਰ ਇਸ ਤੋਂ ਬਾਅਦ ਮਿਲਰ ਕ੍ਰੀਜ਼ 'ਤੇ ਆਏ ਜਿਨ੍ਹਾਂ ਨੇ 64 ਦੌੜਾਂ ਦੀ ਪਾਰੀ ਖੇਡੀ। ਮਿਲਰ ਤੇ ਵੀਲੀ ਨੇ 101 ਦੌੜਾਂ ਦਾ ਸਾਂਝੇਦਾਰੀ ਕੀਤੀ। ਅਵੈਸ ਅਲੀ ਨੇ ਵੀਲੀ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਦਾ ਅੰਤ ਕੀਤਾ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਚੰਗੇ ਹੱਥਾਂ 'ਚ : ਡੈਰੇਨ ਸੈਮੀ
ਕਪਤਾਨ ਕੂਪਰ ਕੋਨੋਲੀ ਨੇ 33 ਤੇ ਵਿਲੀਅਮ ਸਾਲਜਮੈਨ ਨੇ 14 ਗੇਂਦ 'ਚ 25 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਨੇ ਪੰਜਵੇਂ ਓਵਰ 'ਚ 27 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ। ਅਬਦੁਲ ਫਸੀਹ (28) ਤੇ ਇਰਫਾਨ ਖ਼ਾਨ (27) ਨੇ ਟੀਮ ਨੂੰ ਮੁਸ਼ਕਲ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਾਲਜਮੈਨ ਨੇ ਤਿੰਨ ਵਿਕਟ ਲੈ ਕੇ ਪਾਕਿਸਤਾਨ ਦੇ ਮੱਧਕ੍ਰਮ ਨੂੰ ਢਹਿ--ਢੇਰੀ ਕਰ ਦਿੱਤਾ। ਆਸਟਰੇਲੀਆ ਦਾ ਸਾਹਮਣਾ ਹੁਣ ਸੈਮੀਫਾਈਨਲ 'ਚ ਭਾਰਤ ਜਾਂ ਬੰਗਲਾਦੇਸ਼ ਨਾਲ ਹੋਵੇਗਾ। ਪਲੇਟ ਵਰਗ 'ਚ ਯੂ. ਏ. ਈ. ਦਾ ਸਾਹਮਣਾ ਹੁਣ ਜ਼ਿੰਬਾਬਵੇ ਤੇ ਆਇਰਲੈਂਡ ਦਰਮਿਆਨ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ ਜਦਕਿ ਵੈਸਟਇੰਡੀਜ਼ ਹਾਰਨ ਵਾਲੀ ਟੀਮ ਦੇ ਨਾਲ ਪਲੇਆਫ ਖੇਡੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
PSL : ਪੇਸ਼ਾਵਰ ਜ਼ਾਲਮੀ ਨੇ ਕਵੇਟਾ ਗਲੈਡੀਏਟਰਸ ਨੂੰ 5 ਵਿਕਟਾਂ ਨਾਲ ਹਰਾਇਆ
NEXT STORY