ਸਪੋਰਟਸ ਡੈਸਕ- ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੂੰ ਲਗਦਾ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਚੰਗੇ ਹੱਥਾਂ 'ਚ ਹੈ। ਉਸੇ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਵਿੰਡੀਜ਼ ਆਈਕਨ ਨੇ ਸ਼ਰਮਾ ਦੀ ਅਗਵਾਈ ਦੀ ਸਮਰਥਾ ਨੂੰ ਕਰਿਸ਼ਮਾਈ ਮਹਿੰਦਰ ਸਿੰਘ ਧੋਨੀ ਦੀ ਤੁਲਨਾ ਆਪਣੇ ਖਿਡਾਰੀਆਂ 'ਚੋਂ ਸਰਵਸ੍ਰੇਸ਼ਠ ਲਿਆਉਣ ਦੀ ਤਕਨੀਕ ਨਾਲ ਕੀਤੀ।
ਇਹ ਵੀ ਪੜ੍ਹੋ : 16 ਸਾਲ ਦੇ ਕਰੀਅਰ 'ਚ ਇਸ ਭਾਰਤੀ ਗੇਂਦਬਾਜ਼ ਨੇ ਨਹੀਂ ਸੁੱਟੀ ਇਕ ਵੀ No Ball, ਨਾਂ ਜਾਣ ਕੇ ਹੋ ਜਾਵੋਗੇ ਹੈਰਾਨ
ਰੋਹਿਤ ਸੱਟ ਕਾਰਨ ਦੱਖਣੀ ਅਫਰੀਕਾ ਦੇ ਖਿਲਾਫ਼ ਹਾਲ ਹੀ 'ਚ ਖ਼ਤਮ ਹੋਈ ਦੋ ਪੱਖੀ ਸੀਰੀਜ਼ ਤੋਂ ਖੁੰਝ ਗਏ ਸਨ। ਵੈਸਟਇੰਡੀਜ਼ ਦੇ ਖ਼ਿਲਾਫ਼ ਆਗਾਮੀ ਸੀਮਿਤ ਓਵਰਾਂ ਦੀ ਸੀਰੀਜ਼ ਜੋ ਕਿ 6 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ ਉਸ 'ਚ ਰੋਹਿਤ ਸ਼ਰਮਾ ਦਿਖਾਈ ਦੇਣਗੇ। ਸੈਮੀ ਨੇ ਕਿਹਾ ਕਿ ਕੋਹਲੀ ਮੈਦਾਨ 'ਤੇ ਆਪਣੇ ਪ੍ਰਦਰਸ਼ਨ ਲਈ ਅਸਧਾਰਨ ਰਹੇ ਹਨ। ਮੈਨੂੰ ਨਹੀਂ ਲਗਦਾ ਕਿ ਇਸ ਨਾਲ ਟੀਮ 'ਤੇ ਕੋਈ ਅਸਰ ਪਵੇਗਾ। ਰੋਹਿਤ ਇਕ ਬਿਹਤਰੀਨ ਕਪਤਾਨ (ਮੁੰਬਈ ਇੰਡੀਅਨਜ਼ ਦੇ ਨਾਲ) ਤੇ ਇਕ ਚੰਗੇ ਪ੍ਰੇਰਕ ਅਗਵਾਈਕਾਰ ਕਰ ਹਨ। ਮੈਂ ਉਨ੍ਹਾਂ ਨੂੰ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 'ਚ ਮੁੰਬਈ ਦੀ ਕਪਤਾਨੀ ਕਰਦੇ ਹੋਏ ਦੇਖਿਆ ਹੈ। ਉਹ ਉਨ੍ਹਾਂ ਕਪਤਾਨਾਂ 'ਚੋਂ ਹਨ ਜਿਨ੍ਹਾਂ ਨੇ ਐੱਮ. ਐੱਸ. ਧੋਨੀ, ਗੌਤਮ ਗੰਭੀਰ ਦੀ ਤਰ੍ਹਾਂ ਜਿੱਤਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ : ਪੈਰਾਲੰਪੀਅਨ ਸ਼ਰਦ ਕੁਮਾਰ ਨੇ ਰਾਸ਼ਟਰੀ ਯੁੱਧ ਸਮਾਰਕ ਦਾ ਕੀਤਾ ਦੌਰਾ, ਗੋਰਖਾ ਰੈਜੀਮੈਂਟ ਦੀ ਵੀਰਤਾ ਦੀ ਦਿਵਾਈ ਯਾਦ
ਸੈਮੀ ਨੇ ਅੱਗੇ ਕਿਹਾ ਕਿ ਲੋਕ ਆਪਣੇ ਸਾਥੀਆਂ ਤੋਂ ਪ੍ਰਦਰਸ਼ਨ ਪ੍ਰਾਪਤ ਕਰਨ ਦਾ ਪ੍ਰਬੰਧਨ ਕਰ ਸਕਦੇ ਹਨ। ਇਹ ਕਪਤਾਨ ਆਮ ਤੌਰ 'ਤੇ ਨਤੀਜੇ ਹਾਸਲ ਕਰਦੇ ਹਨ ਤੇ ਟਰਾਫੀਆਂ ਜਿੱਤਦੇ ਹਨ। ਮੈਂ ਭਾਰਤੀ ਕ੍ਰਿਕਟ ਨੂੰ ਲੈ ਕੇ ਫਿਕਰਮੰਦ ਨਹੀਂ ਹਾਂ। ਇਹ ਚੰਗੇ ਹੱਥਾਂ 'ਚ ਹੈ। ਦੱਖਣੀ ਅਫਰੀਕੀ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਖ਼ਾਸ ਤੌਰ 'ਤੇ ਵਨ-ਡੇ ਸੀਰੀਜ਼ ਦੇ ਬਾਅਦ ਭਾਰਤੀ ਟੀਮ ਕੈਰੇਬੀਅਨ ਟੀਮ ਦੇ ਖਿਲਾਫ ਘਰ 'ਚ ਸਫੈਦ ਗੇਂਦ ਦੀ ਸੀਰੀਜ਼ 'ਚ ਜਿੱਤ ਦੀ ਉਮੀਦ ਕਰ ਰਹ ਹੋਵੇਗੀ ਜਿਸ 'ਚ ਤਿੰਨ ਇਕ ਰੋਜ਼ਾ ਕੌਮਾਂਤਰੀ ਤੇ ਇੰਨੇ ਹੀ ਟੀ-20 ਕੌਮਾਂਤਰੀ ਮੈਚ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਲੋਵੇਨੀਆ ਦਾ 'ਸਨੋਬੋਰਡਰ' ਬੀਜਿੰਗ 'ਚ ਕੋਵਿਡ-19 ਜਾਂਚ 'ਚ ਪਾਜ਼ੇਟਿਵ
NEXT STORY