ਮਾਸਕੋ– ਯੂਕ੍ਰੇਨ ਸਰਕਾਰ ਨੇ ਆਪਣੇ ਐਥਲੀਟਾਂ ’ਤੇ ਰੂਸ ਤੇ ਬੇਲਾਰੂਸ ਦੇ ਐਥਲੀਟਾਂ ਦੇ ਨਾਲ ਪ੍ਰਤੀਯੋਗਿਤਾਵਾਂ ’ਚ ਹਿੱਸਾ ਲੈਣ ’ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰਤ ਸੂਤਰਾਂ ਦੇ ਅਨੁਸਾਰ ਯੂਕ੍ਰੇਨ ਦੇ ਨੌਜਵਾਨ ਤੇ ਖੇਡ ਮੰਤਰਾਲਾ ਨੇ ਯੂਕ੍ਰੇਨੀ ਐਥਲੀਟਾਂ ਨੂੰ ਰੂਸੀ ਤੇ ਬੇਲਾਰੂਸੀ ਐਥਲੀਟਾਂ ਦੇ ਨਾਲ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ’ਤੇ ਪਾਬੰਦੀ ਲਗਾ ਦਿੱਤੀ ਹੈ। ਖੇਡ ਮੰਤਰਾਲਾ ਦੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਹੋਏ ਇਸ ਫਰਮਾਨ ’ਤੇ ਉਪ ਖੇਡ ਮੰਤਰੀ ਮਤਵੀ ਬਿਦਨੀ ਦੇ ਦਸਤਖਤ ਹਨ। ਮੰਤਰਾਲਾ ਨੇ ਆਪਣੇ ਫਰਮਾਨ ’ਚ ਲਿਖਿਅਾ ਹੈ ਕਿ ਯੂਕ੍ਰੇਨ ਦੀਆਂ ਰਾਸ਼ਟਰੀ ਟੀਮਾਂ ਦੇ ਅਧਿਕਾਰਤ ਪ੍ਰਤੀਨਿਧੀ ਮੰਡਲਾਂ ਨੂੰ ਕੌਮਾਂਤਰੀ ਖੇਡ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਤੋਂ ਪਾਬੰਦੀਸ਼ੁਦਾ ਕੀਤਾ ਜਾ ਰਿਹਾ ਹੈ, ਜਿਸ ਵਿਚ ਰੂਸ ਤੇ ਬੇਲਾਰੂਸ ਦੇ ਐਥਲੀਟ ਹਿੱਸਾ ਲੈ ਰਹੇ ਹਨ।
ਜੋਕੋਵਿਚ ਲਗਾਤਾਰ ਤੀਜੇ ਸਾਲ ਮੋਂਟੇਕਾਰਲੋ ਮਾਸਟਰਸ ’ਚੋਂ ਜਲਦੀ ਬਾਹਰ
NEXT STORY