ਕਰਾਚੀ— ਪਾਕਿਸਤਾਨ ਦੇ ਵਿਵਾਦਾਂ ’ਚ ਘਿਰਨ ਵਾਲੇ ਬੱਲੇਬਾਜ਼ ਉਮਰ ਅਕਮਲ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਕੋਲ 45 ਲੱਖ ਰੁਪਏ ਦਾ ਜੁਰਮਾਨਾ ਅਦਾ ਕਰ ਦਿੱਤਾ ਹੈ ਜਿਸ ਨਾਲ ਉਹ ਹੁਣ ਬੋਰਡ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਮੁੜ ਵਸੇਬਾ ਪ੍ਰੋਗਰਾਮ ’ਚ ਹਿੱਸਾ ਲੈਣ ਦੇ ਹੱਕਦਾਰ ਬਣ ਗਏ ਹਨ। ਪੀ. ਸੀ. ਬੀ. ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਖੇਡ ਪੰਚਾਟ ਨੇ ਅਕਮਲ ’ਤੇ ਜੋ ਜੁਰਮਾਨਾ ਲਾਇਆ ਸੀ, ਉਨ੍ਹਾਂ ਨੇ ਉਸ ਨੂੰ ਪੀ. ਸੀ. ਬੀ. ’ਚ ਜਮ੍ਹਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮੁੰਬਈ ਦੀ ਸਾਬਕਾ ਕ੍ਰਿਕਟਰ ਰੰਜੀਤਾ ਰਾਣੇ ਦਾ ਕੈਂਸਰ ਨਾਲ ਜੂਝਣ ਦੇ ਬਾਅਦ ਦਿਹਾਂਤ
ਖੇਡ ਪੰਚਾਟ ਨੇ ਫ਼ਰਵਰੀ ’ਚ ਪੀ. ਸੀ. ਬੀ. ਤੇ ਅਕਮਲ ਵੱਲੋਂ ਦਾਇਰ ਮਾਮਲਿਆਂ ’ਚ ਸੁਣਵਾਈ ਕਰਦੇ ਹੋਏ ਇਸ ਬੱਲੇਬਾਜ਼ ’ਤੇ ਇਹ ਜੁਰਮਾਨਾ ਲਾਇਆ ਸੀ। ਸੂਤਰਾਂ ਨੇ ਕਿਹਾ ਕਿ ਅਕਮਲ ਹੁਣ ਬੋਰਡ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਪ੍ਰੋਗਰਾਮ ’ਚ ਹਿੱਸਾ ਲੈ ਸਕਦਾ ਹੈ। ਉਸ ਨੂੰ ਆਪਣਾ ਕ੍ਰਿਕਟ ਕਰੀਅਰ ਸ਼ੁਰੂ ਕਰਨ ਲਈ ਹਾਲਾਂਕਿ ਅਜੇ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਬੋਰਡ ਨੇ ਅਕਮਲ ਦਾ 45 ਲੱਖ ਰੁਪਏ ਦੀ ਰਕਮ ਕਿਸ਼ਤਾਂ ’ਚ ਜਮ੍ਹਾ ਕਰਨ ਦੀ ਬੇਨਤੀ ਨਾਮਨਜ਼ੂਰ ਕਰ ਦਿੱਤੀ ਸੀ। ਅਕਮਲ ’ਤੇ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੀ ਉਲੰਘਣਾ ਕਰਨ ਕਾਰਨ 2020 ’ਚ ਪਾਬੰਦੀ ਲਗਾਈ ਗਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs NZ : ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਨਾਲ ਸਪਿਨਰਾਂ ’ਤੇ ਵੀ ਦੇਣਾ ਪਵੇਗਾ ਧਿਆਨ : ਹੈਨਰੀ ਨਿਕੋਲਸ
NEXT STORY