ਸਪੋਰਟਸ ਡੈਸਕ : ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਭਾਰਤ ਨੂੰ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਲੱਚਰ ਪ੍ਰਦਰਸ਼ਨ ’ਤੇ ਚਰਚਾ ਜਾਰੀ ਹੈ, ਜਿਸ ਕਾਰਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹਾਰ ਦਾ ਕਾਰਨ ਭਾਰਤ ’ਚ ਤੇਜ਼ ਗੇਂਦਬਾਜ਼ੀ ਆਲਰਾਉੂਂਡਰਜ਼ ਦੀ ਕਮੀ ਹੈ। ਇਸ ਮਾਮਲੇ ’ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਕਹਿਣਾ ਹੈ ਕਿ ਅਸੀਂ ਸਾਲ ਦੇ 10 ਮਹੀਨੇ ਕ੍ਰਿਕਟ ਖੇਡਦੇ ਹਾਂ ਤਾਂ ਸਾਡੇ ਜ਼ਖ਼ਮੀ ਹੋਣ ਦੇ ਮੌਕੇ ਜ਼ਿਆਦਾ ਹੁੰਦੇ ਹਨ। ਕ੍ਰਿਕਟ ’ਚ ਅੱਜ ਬੁੁਨਿਆਦੀ ਜ਼ਰੂਰਤ ਹੈ ਕਿ ਬੱਲੇਬਾਜ਼ ਬੱਲੇਬਾਜ਼ੀ ਕਰਨ ਚਾਹੁੰਦੇ ਹਨ ਤੇ ਗੇਂਦਬਾਜ਼ ਵੀ ਬੱਲੇਬਾਜ਼ੀ ਕਰਨਾ ਚਾਹੁੰਦੇ ਹਨ ਪਰ ਸਾਡੇ ਸਮੇਂ ’ਚ ਅਸੀਂ ਸਭ ਕੁਝ ਕਰਨਾ ਸੀ। ਇਸ ਲਈ ਕ੍ਰਿਕਟ ਅੱਜ ਬਦਲ ਗਈ ਹੈ। ਕਦੇ-ਕਦੇ ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਇਕ ਗੇਂਦਬਾਜ਼ ਸਿਰਫ ਚਾਰ ਓਵਰ ਕਰ ਕੇ ਥੱਕ ਜਾਂਦਾ ਹੈ ਤੇ ਮੈਂ ਸੁਣਿਆ ਹੈ ਕਿ ਉਨ੍ਹਾਂ ਨੂੰ ਤਿੰਨ ਜਾਂ ਚਾਰ ਓਵਰ ਤੋਂ ਜ਼ਿਆਦਾ ਕਰਨ ਦੀ ਇਜਾਜ਼ਤ ਨਹੀਂ ਹੈ।
ਪਹਿਲਾਂ ਵੀ ਕਈ ਸਾਬਕਾ ਕ੍ਰਿਕਟਰ ਕਹਿ ਚੁੱਕੇ ਹਨ ਕਿ ਭਾਰਤ ਆਖਰੀ ਇਲੈਵਨ ਵਿਚ ਰਵਿੰਦਰ ਜਡੇਜਾ ਨੂੰ ਸ਼ਾਮਲ ਕਰ ਕੇ ਆਪਣੀ ਚਾਲ ਤੋਂ ਖੁੰਝ ਗਿਆ, ਜਦਕਿ ਸ਼ਾਰਦੁਲ ਠਾਕੁੁਰ ਬਿਹਤਰ ਬਦਲ ਹੋ ਸਕਦੇ ਸਨ। ਜਦੋਂ ਹਾਰਦਿਕ ਪੰਡਯਾ ਟੀਮ ਵਿਚ ਨਹੀਂ ਸਨ ਤਾਂ ਅਜਿਹੀ ਹਾਲਤ ਵਿਚ ਸ਼ਾਰਦੁਲ ਦਾ ਹੋਣਾ ਲਾਜ਼ਮੀ ਸੀ ਕਿਉਂਕਿ ਉਹੀ ਇਕ ਅਜਿਹੇ ਖਿਡਾਰੀ ਹਨ, ਜੋ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰ ਸਕਦੇ ਹਨ ਪਰ ਉਨ੍ਹਾਂ ਦੀ ਬਦਕਿਸਮਤੀ ਸੀ ਕਿ ਉਨ੍ਹਾਂ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਭਾਰਤ ਦੀ 15 ਮੈਂਬਰੀ ਟੀਮ ਵਿਚ ਜਗ੍ਹਾ ਨਹੀਂ ਮਿਲੀ।
ਤੇਜ਼ ਗੇਂਦਬਾਜ਼ ਆਲਰਾਊਂਡਰ ਨੂੰ ਜੇ ਵੱਖ ਕਰ ਦਿੱਤਾ ਜਾਵੇ ਤਾਂ ਮੌਜੂਦਾ ਭਾਰਤੀ ਟੀਮ ਵਿਚ ਜਡੇਜਾ ਤੇ ਪੰਡਯਾ ਬ੍ਰਦਰਜ਼ ਨੂੰ ਛੱਡ ਕੇ ਅਸਲ ਵਿਚ ਇਕ ਅਜਿਹੇ ਖਿਡਾਰੀ ਦੀ ਕਮੀ ਹੈ, ਜੋ ਗੇਂਦ ਤੇ ਬੱਲੇ ਨਾਲ ਆਪਣਾ ਯੋਗਦਾਨ ਦੇ ਸਕੇ। ਰਵਿੰਦਰ ਜਡੇਜਾ ਦੀ ਭਾਵੇਂ ਹੀ ਟੈਸਟ ਵਿਚ ਆਲਰਾਊਂਡਰਜ਼ ਵਿਚ ਪਹਿਲੇ ਨੰਬਰ ’ਤੇ ਹੋਣ ਪਰ ਉਸ ਦਾ ਪ੍ਰਦਰਸ਼ਨ ਕਮਜ਼ੋਰ ਹੈ। ਉਥੇ ਹੀ ਸ਼੍ਰੀਲੰਕਾ ਦੌਰੇ ’ਤੇ ਗਈ ਟੀਮ ਇੰਡੀਆ ਵੀ ਆਲਰਾਊਂਡਰਜ਼ ਦੇ ਨਜ਼ਰੀਏ ਤੋਂ ਜ਼ਿਆਦਾ ਢੁੱਕਵੇਂ ਨਹੀਂ ਹਨ। ਦੇਸ਼ ਵਿਚ ਕਪਿਲ ਦੇਵ ਵਰਗੇ ਸਭ ਤੋਂ ਵਧੀਆ ਆਲਰਾਊਂਡਰ ਰਹੇ ਪਰ ਇਸ ਸਮੇਂ ਟੀਮ ਇੰਡੀਆ ਅਸਲ ਵਿਚ ਇਕ ਅਜਿਹੇ ਮੈਚ ਜੇਤੂ ਖਿਡਾਰੀ ਦੀ ਕਮੀ ਨਾਲ ਜੂਝ ਰਹੀ ਹੈ, ਜੋ ਗੇਂਦ ਤੇ ਬੱਲੇ ਨਾਲ ਬੇਨ ਸਟੋਕਸ ਤੇ ਕਾਇਲ ਜੈਮੀਸਨ ਵਾਂਗ ਧਮਾਕਾ ਕਰ ਸਕਣ।
ਰਾਜੀਵ ਗਾਂਧੀ ਖੇਡ ਰਤਨ ਲਈ ਅੰਕੁਰ ਅਤੇ ਅੰਜੁਮ ਦੇ ਨਾਮ ਦੀ ਸਿਫਾਰਸ਼
NEXT STORY