ਮੁੰਬਈ— ਦਿੱਲੀ ਦੇ ਅਨੁਜ ਉੱਪਲ ਨੇ ਬੁੱਧਵਾਰ ਨੂੰ ਇੱਥੇ ਸੀ. ਸੀ. ਆਈ. ਅਖਿਲ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ ਦੇ ਤੀਸਰੇ ਦੌਰ ਦੇ ਮੈਚ 'ਚ ਰੇਲਵੇ ਦੇ ਕਯੂਈਸਟ ਸ਼ਕੀਲ ਅਹਿਮਦ ਨੂੰ 3-0 ਨਾਲ ਹਰਾ ਕੇ ਉਲਟਫੇਰ ਕੀਤਾ। ਉੱਪਲ ਨੇ ਕ੍ਰਿਕਟ ਕਲੱਬ ਆਫ ਇੰਡੀਆ 'ਚ ਵੈੱਸਟ ਆਫ ਫਾਈਵ ਦੇ ਮੁਕਾਬਲੇ 'ਚ 71-25, 58-52, 61-23 ਨਾਲ ਹਰਾ ਕੇ ਆਖਰੀ 4 'ਚ ਜਗ੍ਹਾਂ ਪੱਕੀ ਕੀਤੀ।
ਰੇਲਵੇ ਦੇ 2 ਹੋਰ ਖਿਡਾਰੀਆਂ ਵਧੀਆ ਖੇਡ ਖੇਡਿਆ। ਮੁਹੰਮਦ ਹੁਸੈਨ ਨੇ ਮਨਦੀਪ ਸਿੰਘ ਨੂੰ 3-1 ਨਾਲ ਜਦਕਿ ਮਲਕੀਤ ਸਿੰਘ ਨੇ ਮਾਜ ਚੱਕੀਵਾਲਾ ਨੂੰ 3-0 ਨਾਲ ਹਰਾਇਆ। ਇਸ ਦੇ ਨਾਲ ਹੀ ਗੁਜਰਾਤ ਦੇ ਰੂਪੇਸ਼ ਸ਼ਾਹ ਨੇ ਦੂਸਰੇ ਦੌਰ ਦੇ ਮੈਚ 'ਚ ਸੁਬ੍ਰਤ ਦਾਸ 'ਤੇ 3-0 ਨਾਲ ਜਿੱਤ ਹਾਸਲ ਕੀਤੀ।
ਭਾਰਤ ਨੇ ਮਾਲਦੀਵ ਨੂੰ 6-0 ਨਾਲ ਹਰਾਇਆ
NEXT STORY