ਰੋਸਤੋਵ— ਵਿਸ਼ਵ ਕੱਪ 'ਚ ਕਈ ਵਾਰ ਚਰਚਾ ਦੇ ਕੇਂਦਰ 'ਚ ਰਹਿਣ ਵਾਲਾ ਲੂਈਸ ਸੁਆਰੇਜ ਇਥੇ ਆਪਣੇ 100ਵੇਂ ਕੌਮਾਂਤਰੀ ਮੈਚ 'ਚ ਉਰੂਗਵੇ ਨੂੰ ਸਾਊਦੀ ਅਰਬ 'ਤੇ ਜਿੱਤ ਦਿਵਾ ਕੇ ਉਸ ਦੀ ਫੀਫਾ ਵਿਸ਼ਵ ਕੱਪ-2018 ਦੇ ਨਾਕਆਊਟ ਵਿਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗਾ।
ਜੇਕਰ ਆਖਰੀ ਪਲਾਂ ਵਿਚ ਕੁਝ ਅਣਹੋਣੀ ਨਹੀਂ ਹੁੰਦੀ ਤਾਂ ਸੁਆਰੇਜ ਕੱਲ ਉਰੂਗਵੇ ਵਲੋਂ ਮੈਚਾਂ ਦਾ ਸੈਂਕੜਾ ਪੂਰਾ ਕਰ ਲਵੇਗਾ। ਇਥੇ ਹੋਣ ਵਾਲਾ ਗਰੁੱਪ-ਏ ਦਾ ਇਹ ਮੈਚ ਦੋਵਾਂ ਟੀਮਾਂ ਲਈ ਬੇਹੱਦ ਮਹੱਤਵਪੂਰਨ ਹੈ।
ਉਰੂਗਵੇ ਨੇ ਆਪਣੇ ਪਹਿਲੇ ਮੈਚ ਵਿਚ ਮਿਸਰ ਨੂੰ 1-0 ਨਾਲ ਹਰਾਇਆ ਸੀ, ਜਦਕਿ ਸਾਊਦੀ ਅਰਬ ਮੇਜ਼ਬਾਨ ਰੂਸ ਤੋਂ 0-5 ਨਾਲ ਹਾਰ ਗਿਆ ਸੀ। ਸੁਆਰੇਜ ਦੀ ਉਪਲੱਬਧੀ ਵਾਲੇ ਇਸ ਮੈਚ ਵਿਚ ਉਰੂਗਵੇ ਜੇਤੂ ਮੁਹਿੰਮ ਜਾਰੀ ਰੱਖ ਕੇ ਆਖਰੀ-16 ਵਿਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗਾ। ਸਾਊਦੀ ਅਰਬ ਵੀ ਰੂਸ ਵਿਰੁੱਧ ਸ਼ਰਮਨਾਕ ਪ੍ਰਦਰਸ਼ਨ ਨੂੰ ਭੁੱਲ ਕੇ ਉਲਟਫੇਰ ਦੀ ਸੰਭਾਵਨਾ ਨਾਲ ਮੈਦਾਨ 'ਤੇ ਉਤਰੇਗਾ ਤੇ ਅਗਲੇ ਦੌਰ ਵਿਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ।
ਚੰਡੀਮਲ 'ਤੇ ਲੱਗੀ ਇਕ ਟੈਸਟ ਮੈਚ ਦੀ ਪਾਬੰਧੀ
NEXT STORY