ਸਿਡਨੀ— ਫਰਾਟਾ ਕਿੰਗ ਉਸੈਨ ਬੋਲਟ ਨੂੰ ਆਸਟਰੇਲੀਆ ਦੇ ਸੈਂਟਰਲ ਕੋਸਟ ਮੋਰੀਨਰਸ ਫੁੱਟਬਾਲ ਕਲੱਬ ਨੇ ਕਰਾਰ ਦਾ ਪ੍ਰਸਤਾਵ ਦਿੱਤਾ ਹੈ, ਪਰ ਟੀਮ ਦੇ ਕੋਚ ਨੇ ਅਜਿਹੀ ਕਿਸੇ ਜਾਣਕਾਰੀ ਤੋਂ ਇਨਕਾਰ ਕੀਤਾ। ਅੱਠ ਵਾਰ ਦੇ ਓਲੰਪਿਕ ਚੈਂਪੀਅਨ ਬੋਲਟ ਪੇਸ਼ੇਵਰ ਫੁੱਟਬਾਲਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ 'ਏ ਲੀਗ' (ਆਸਟਰੇਲੀਆਈ ਘਰੇਲੂ ਲੀਗ) ਦੀ ਇਸ ਟੀਮ ਨਾਲ ਅਗਸਤ 'ਚ ਟ੍ਰਾਇਲ ਦੇ ਤੌਰ 'ਤੇ ਜੁੜੇ ਸਨ।

ਉਨ੍ਹਾਂ ਨੇ ਪਿਛਲੇ ਹਫਤੇ ਸੈਸ਼ਨ ਤੋਂ ਪਹਿਲਾਂ ਦੋਸਤਾਨਾ ਮੈਚ 'ਚ ਦੋ ਗੋਲ ਵੀ ਦਾਗੇ ਹਨ। ਇਸ ਤੋਂ ਬਾਅਦ ਮਾਲਟਾ ਦੀ ਚੈਂਪੀਅਨ ਫੁੱਟਬਾਲ ਕਲੱਬ ਵਾਲੇਟਾ ਨੇ ਉਨ੍ਹਾਂ ਨੂੰ ਦੋ ਸਾਲ ਦੇ ਕਰਾਰ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਇਸ ਖਿਡਾਰੀ ਨੇ ਠੁਕਰਾ ਦਿੱਤਾ ਸੀ। ਜਮੈਕਾ ਦੇ ਇਸ ਖਿਡਾਰੀ ਦੇ ਪ੍ਰਬੰਧਕ ਰਿਕੀ ਸਿਮੱਸ ਨੇ ਕਿਹਾ,''ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਬੋਲਟ ਨੂੰ ਸੈਂਟਰਲ ਕੋਸਟ ਮੇਰੀਨਰਸ ਨੇ ਕਰਾਰ ਦਾ ਪ੍ਰਸਤਾਵ ਦਿੱਤਾ ਹੈ।'' ਕਲੱਬ ਨੇ ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਬਾਰੇ ਕੁਝ ਨਹੀਂ ਕਿਹਾ, ਪਰ ਸਿਡਨੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਡੇਲੀ ਟੈਲੀਗ੍ਰਾਫ ਦੀ ਖ਼ਬਰ ਮੁਤਾਬਕ ਕਰਾਰ 'ਚ ਉਨ੍ਹਾਂ ਨੂੰ ਬੇਹੱਦ ਘੱਟ ਰਕਮ ਦੀ ਪੇਸ਼ਕਸ਼ ਕੀਤੀ ਗਈ ਹੈ।
ਟੀਮ ਇੰਡੀਆ 'ਚ ਹੋਵੇਗੀ ਕਸ਼ਮੀਰ ਦੇ ਇਸ ਖਿਡਾਰੀ ਦੀ ਐਂਟਰੀ, ਟੀ-20 ਮੈਚਾਂ 'ਚ ਦਿਖਾਵੇਗਾ ਦਮ
NEXT STORY