ਨਵੀਂ ਦਿੱਲੀ- ਪਾਕਿਸਤਾਨ ਦੇ ਨਾਲ ਰਾਜਨੀਤਕ ਤਣਾਅ ਕਾਰਨ ਭਾਰਤ ਨੂੰ ਜੂਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਗੁਆਉਣੀ ਪਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਵਿਸ਼ਵ ਕੁਸ਼ਤੀ ਦੀ ਚੋਟੀ ਦੀ ਸੰਸਥਾ ਯੂ. ਡਬਲਯੂ. ਡਬਲਯੂ. ਨੇ ਆਪਣੇ ਸਾਰੇ ਮਾਨਤਾ ਪ੍ਰਾਪਤ ਮਹਾਸੰਘਾਂ ਨੂੰ ਡਬਲਯੂ. ਐੱਫ. ਆਈ. ਦੇ ਨਾਲੋਂ ਸਬੰਧ ਤੋੜਨ ਨੂੰ ਕਿਹਾ ਸੀ। ਭਾਰਤ ਜੁਲਾਈ ਵਿਚ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨੂੰ ਤਿਆਰ ਸੀ, ਜਦੋਂ ਮੂਲ ਮੇਜ਼ਬਾਨ ਲੇਬਨਾਨ ਨੇ ਮੇਜ਼ਬਾਨੀ ਤੋਂ ਮਨ੍ਹਾ ਕਰ ਦਿੱਤਾ ਸੀ।
ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਨੇ ਦਿੱਲੀ 'ਚ ਹੋਏ ਵਿਸ਼ਵ ਕੱਪ 'ਚ ਪਾਕਿਸਤਾਨ ਦੇ 3 ਮੈਂਬਰੀ ਨਿਸ਼ਾਨੇਬਾਜ਼ੀ ਦਲ ਨੂੰ ਵੀਜ਼ਾ ਨਹੀਂ ਦਿੱਤਾ ਸੀ ਜਿਸ ਨਾਲ ਆਈ. ਓ. ਸੀ. ਨੇ ਆਈ. ਓ. ਏ. ਨੂੰ ਸੇਂਸਰ ਕਰ ਦਿੱਤਾ ਸੀ। ਇਸ ਤੋਂ ਬਾਅਦ ਯੂ. ਡਬਲਯੂ. ਡਬਲਯੂ. ਨੇ ਆਪਣੇ ਸਾਰੇ ਮਾਨਤਾ ਪ੍ਰਾਪਤ ਮਹਾਸੰਘਾਂ ਤੋਂ ਡਬਲਯੂ. ਐੱਫ. ਆਈ. ਦੇ ਨਾਲੋਂ ਸਬੰਧ ਤੋੜਨ ਨੂੰ ਕਿਹਾ ਸੀ।
ਸ਼ਤਰੰਜ ਦੇ ਏਸ਼ੀਆਈ ਖੇਡਾਂ 'ਚ ਪਰਤਣ ਦੀ ਖੁਸ਼ੀ ਹੈ : ਆਨੰਦ
NEXT STORY