ਨਵੀਂ ਦਿੱਲੀ : ਏਸ਼ੀਆਈ ਕ੍ਰਿਕਟ ਕੌਂਸਲ (Asian Cricket Council) ਦੁਆਰਾ ਆਯੋਜਿਤ ਕੀਤੇ ਜਾ ਰਹੇ ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ਲਈ ਭਾਰਤੀ ਏ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੂਰਨਾਮੈਂਟ ਵਿੱਚ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਟੂਰਨਾਮੈਂਟ ਦਾ ਵੇਰਵਾ 
ਇਹ ਟੂਰਨਾਮੈਂਟ ਇਸੇ ਮਹੀਨੇ 14 ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ ਇਸਦਾ ਫਾਈਨਲ ਮੈਚ 23 ਨਵੰਬਰ ਨੂੰ ਖੇਡਿਆ ਜਾਵੇਗਾ। ਪੂਰਾ ਟੂਰਨਾਮੈਂਟ ਦੋਹਾ ਵਿੱਚ ਆਯੋਜਿਤ ਕੀਤਾ ਜਾਵੇਗਾ। ਭਾਰਤੀ ਏ ਟੀਮ ਦੀ ਕਮਾਨ ਜਿਤੇਸ਼ ਸ਼ਰਮਾ ਨੂੰ ਸੌਂਪੀ ਗਈ ਹੈ, ਜੋ ਇਸ ਸਮੇਂ ਆਸਟ੍ਰੇਲੀਆ ਵਿੱਚ ਟੀ-20 ਸੀਰੀਜ਼ ਵਿੱਚ ਭਾਰਤੀ ਟੀਮ ਦਾ ਹਿੱਸਾ ਹਨ। ਟੀਮ ਵਿੱਚ ਬਿਹਾਰ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਵੈਭਵ ਸੂਰਯਵੰਸ਼ੀ ਵੀ ਸ਼ਾਮਲ ਹਨ, ਜਿਸ ਤੋਂ ਉਮੀਦ ਹੈ ਕਿ ਉਹ ਪਾਕਿਸਤਾਨੀ ਗੇਂਦਬਾਜ਼ਾਂ ਦਾ ਰੱਜ ਕੇ ਕੁੱਟਾਪਾ ਚਾੜ੍ਹੇਗਾ, ਜਿਵੇਂ ਪਿਛਲੇ ਏਸ਼ੀਆ ਕੱਪ ਵਿੱਚ ਅਭਿਸ਼ੇਕ ਸ਼ਰਮਾ ਨੇ ਕੀਤਾ ਸੀ।
ਮਹਾਮੁਕਾਬਲੇ ਦੀ ਤਾਰੀਖ

ਭਾਰਤ-ਪਾਕਿ ਮਹਾਮੁਕਾਬਲਾ 
ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ 16 ਨਵੰਬਰ ਨੂੰ ਹੋਵੇਗਾ, ਜਦੋਂ ਕਿ ਇਹ ਦਿਨ ਐਤਵਾਰ ਹੈ। ਭਾਰਤ ਇਸ ਟੂਰਨਾਮੈਂਟ ਵਿੱਚ ਆਪਣੀ ਯਾਤਰਾ ਦੀ ਸ਼ੁਰੂਆਤ 14 ਨਵੰਬਰ ਨੂੰ ਯੂਏਈ ਖਿਲਾਫ ਮੈਚ ਨਾਲ ਕਰੇਗਾ। 21 ਨਵੰਬਰ ਨੂੰ ਦੋਵੇਂ ਸੈਮੀਫਾਈਨਲ ਅਤੇ 23 ਨਵੰਬਰ ਨੂੰ ਫਾਈਨਲ ਖੇਡਿਆ ਜਾਵੇਗਾ।
ਗਰੁੱਪ ਜਾਣਕਾਰੀ ਅਤੇ ਪਿਛਲਾ ਵਿਵਾਦ
ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਅਤੇ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਫਿਰ ਤੋਂ ਇੱਕੋ ਗਰੁੱਪ ਵਿੱਚ ਹਨ। ਭਾਰਤ ਅਤੇ ਪਾਕਿਸਤਾਨ ਦੇ ਗਰੁੱਪ ਵਿੱਚ ਯੂਏਈ ਅਤੇ ਓਮਾਨ ਵੀ ਸ਼ਾਮਲ ਹਨ।
ਯਾਦ ਰਹੇ ਕਿ ਏਸ਼ੀਆ ਕੱਪ 2025 ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਵਿਚਕਾਰ 'ਹੈਂਡਸ਼ੇਕ ਵਿਵਾਦ' ਨੇ ਕਾਫੀ ਤੂਲ ਫੜਿਆ ਸੀ, ਜਦੋਂ ਭਾਰਤੀ ਟੀਮ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਵਾਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਦੋਵੇਂ ਟੀਮਾਂ ਦੇ ਖਿਡਾਰੀ ਹੱਥ ਮਿਲਾਉਂਦੇ ਹਨ।
ਭਾਰਤ ਏ ਟੀਮ (ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ਟੀ20): ਪ੍ਰਿਆਂਸ਼ ਆਰਿਆ, ਵੈਭਵ ਸੂਰਿਆਵੰਸ਼ੀ, ਨੇਹਲ ਵਢੇਰਾ, ਨਮਨ ਧੀਰ (ਉਪ-ਕਪਤਾਨ), ਸੂਰਯਾਂਸ਼ ਸ਼ੇਡਗੇ, ਜਿਤੇਸ਼ ਸ਼ਰਮਾ (ਕਪਤਾਨ, ਵਿਕਟਕੀਪਰ), ਰਮਨਦੀਪ ਸਿੰਘ, ਹਰਸ਼ ਦੂਬੇ, ਆਸ਼ੂਤੋਸ਼ ਸ਼ਰਮਾ, ਯਸ਼ ਠਾਕੁਰ, ਗੁਰਜਪਨੀਤ ਸਿੰਘ, ਵਿਜੇ ਕੁਮਾਰ ਵੈਸ਼ਯ, ਯੁਧਵੀਰ ਸਿੰਘ, ਅਭਿਸ਼ੇਕ ਪੋਰੇਲ (ਵਿਕਟਕੀਪਰ), ਸੁਯਸ਼ ਸ਼ਰਮਾ।
ਸਟੈਂਡ ਬਾਇ ਖਿਡਾਰੀ - ਗੁਰਨੂਰ ਬਰਾੜ, ਕੁਮਾਰ ਕੁਸ਼ਾਗਰ, ਤਨੁਸ਼ ਕੋਟੀਆਨ, ਸਮੀਰ ਰਿਜ਼ਵੀ, ਸ਼ੇਖ ਰਸ਼ੀਦ
WC ਜਿੱਤਣ ਵਾਲੀ ਟੀਮ ਇੰਡੀਆ 'ਤੇ BCCI ਅਤੇ ICC ਨੇ ਲੁਟਾਏ ਕਰੋੜਾਂ, ਜਾਣੋ ਹਰ ਖਿਡਾਰੀ ਨੂੰ ਮਿਲੇਗੀ ਕਿੰਨੀ ਰਕਮ
NEXT STORY