ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਫਿਲਹਾਲ ਇੰਗਲੈਂਡ ਖਿਲਾਫ਼ ਟੀ-20 ਸੀਰੀਜ਼ 'ਚ ਰੁੱਝੀ ਹੋਈ ਹੈ। ਇਸੇ ਵਜ੍ਹਾ ਕਰਕੇ ਕ੍ਰਿਕਟਰ ਅਹਿਮਦਾਬਾਦ ਵਿਚ ਪ੍ਰੋਟੋਕਾਲ ਤਹਿਤ ਬਾਇਓ ਸਕਿਓਰ ਬਬਲ ਵਿੱਚ ਰਹਿ ਰਹੇ ਹਨ। ਕੁੱਝ ਖਿਡਾਰੀ ਤਾਂ ਕਰੀਬ 6 ਮਹੀਨਿਆਂ ਤੋਂ ਬਾਇਓ ਬਬਲ ਵਿੱਚ ਹਨ ਅਤੇ ਉਹ ਲਗਾਤਾਰ ਯਾਤਰਾ ਕਰ ਰਹੇ ਹਨ ਅਤੇ ਇਕ ਬਬਲ ਤੋਂ ਦੂਸਰੇ ਬਬਲ 'ਚ ਟਰਾਂਸਫਰ ਹੋ ਜਾਂਦੇ ਹਨ। ਪਹਿਲਾਂ ਯੂ.ਏ.ਈ ਵਿੱਚ ਆਈ.ਪੀ.ਐਲ ਦੇ ਲਈ, ਫਿਰ ਆਸਟ੍ਰੇਲੀਆ 'ਤੇ ਹੁਣ ਇੰਗਲੈਂਡ ਸੀਰੀਜ਼ ਦੇ ਲਈ ਟੀਮ ਇੰਡੀਆ ਰੁੱਝੀ ਹੋਈ ਹੈ।
ਇਹ ਵੀ ਪੜ੍ਹੋ: ਜਸਪ੍ਰੀਤ ਬੁਮਰਾਹ ਦੀ ਪਤਨੀ ਸੰਜਨਾ ਵੀ ਹੈ ਕ੍ਰਿਕਟ ਦੀ ਦੀਵਾਨੀ, ਮਹਿੰਦੀ ’ਚ ਦਿਖੀ World Cup 2019 ਦੀ ਝਲਕ
ਇਸ ਦੇ ਚਲਦੇ ਅਹਿਮਦਾਬਾਦ ਵਿਚ ਹੋਟਲ ਅਤੇ ਉਸ ਦੇ ਕਰਮੀਆਂ ਨੇ ਆਪਣੇ ਘਰਾਂ ਤੋਂ ਦੂਰ ਕ੍ਰਿਕਟਰਾਂ ਨੂੰ ਘਰ ਵਰਗਾ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕੀਤੀ। ਹੋਟਲ ਵਿਚ ਤਾਇਨਾਤ ਲੋਕਾਂ ਨੇ ਕ੍ਰਿਕਟਰਾਂ ਦੇ ਕਮਰੇ ਦੇ ਬਾਹਰ ਲਗਾਉਣ ਲਈ ਲਈ ਵਿਸ਼ੇਸ਼ ਨੇਮ-ਪਲੇਟ ਦੀ ਵਿਵਸਥਾ ਕੀਤੀ ਹੈ, ਜਿਸ 'ਤੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖੇ ਗਏ।
ਇਹ ਵੀ ਪੜ੍ਹੋ: ਬੋਰਿਸ ਜਾਨਸਨ ਨੇ ਜਲਵਾਯੂ ਤਬਦੀਲੀ ਖ਼ਿਲਾਫ਼ ਗਲੋਬਲ ਲੜਾਈ ’ਚ ਸ਼ਾਨਦਾਰ ਅਗਵਾਈ ਲਈ ਕੀਤੀ ਮੋਦੀ ਦੀ ਤਾਰੀਫ਼
ਉਦਾਹਰਣ ਦੇ ਲਈ ਕਪਤਾਨ ਵਿਰਾਟ ਕੋਹਲੀ ਦੇ ਕਮਰੇ ਦੇ ਬਾਹਰ ਤਿੰਨ ਨੰਬਰ ਪਲੇਟਾਂ ਲੱਗੀਆਂ ਹਨ। ਇਸ ਵਿੱਚ ਵਿਰਾਟ ਉਹਨਾਂ ਦੀ ਪਤਨੀ ਅਨੁਸ਼ਕਾ ਦੇ ਇਲਾਵਾ ਉਨ੍ਹਾਂ ਦੀ 2 ਮਹੀਨੇ ਬੇਟੀ, ਵਾਮਿਕਾ ਦਾ ਨਾਂ ਵੀ ਹੈ। ਸਿਰਫ ਨੇਮ ਪਲੇਟ ਹੀ ਨਹੀਂ, ਕਮਰੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੁਸ਼ਨ ਰੱਖੇ ਗਏ ਹਨ। ਇਸ ਵਿੱਚ ਸੂਬੇ ਦੇ ਸਥਾਨਕ ਡਿਜ਼ਾਇਨ ਬਣਾਏ ਗਏ ਹਨ। ਸਿਰਫ਼ ਕੋਹਲੀ ਹੀ ਨਹੀਂ, ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਵੀ ਆਪਣੀ ਪਤਨੀ ਨਤਾਸ਼ਾ ਸਟੇਨਕੋਵਿਚ ਅਤੇ ਪੁੱਤਰ ਅਗਸਤਯ ਨਾਲ ਯਾਤਰਾ ਕਰ ਚੁੱਕੇ ਹਨ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੀ ਆਪਣੀ ਪਤਨੀ ਰੀਤਿਕਾ ਅਤੇ ਧੀ ਸਮਾਇਰਾ ਨਾਲ ਯਾਤਰਾ ਕਰ ਰਹੇ ਹਨ।
ਇਹ ਵੀ ਪੜ੍ਹੋ: ਅਪਰਾਧੀਆਂ ਖ਼ਿਲਾਫ਼ UK ਦੀ ਅਨੋਖੀ ਪਹਿਲ, 24 ਘੰਟੇ 7 ਦਿਨ ਨਜ਼ਰ ਰੱਖਣ ਲਈ ਲਾਏਗਾ GPS ਟੈਗ
ਸੀਰੀਜ਼ ਦੀ ਗੱਲ ਕਰੀਏ ਤਾਂ ਭਾਰਤ ਅਤੇ ਇੰਗਲੈਂਡ ਦੇ ਵਿੱਚ ਚੌਥਾ ਟੀ20 ਇੰਟਰਨੈਸ਼ਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਲਈ ਇਹ ਮੈਚ ਕਰੋ ਜਾਂ ਮਰੋ ਦੇ ਤਰ੍ਹਾਂ ਹੈ। ਕਿਉਂਕਿ ਉਹ 1-2 ਤੋਂ ਪਿਛੇ ਚਲ ਰਹੀ ਹੈ। ਇੰਗਲੈਂਡ ਨੇ ਪਹਿਲਾ ਟੀ20 ਜਿੱਤ ਕੇ ਸੀਰੀਜ਼ ਵਿਚ 1-0 ਦੀ ਬੜਤ ਬਣਾਈ ਪਰ ਸੀਰੀਜ਼ ਵਿਚ 1-2 ਨਾਲ ਪਿੱਛੇ ਚਲ ਰਹੀ ਹੈ। ਇੰਗਲੈਂਡ ਨੇ ਪਹਿਲਾ ਟੀ20 ਜਿੱਤ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ ਪਰ ਭਾਰਤੀ ਟੀਮ ਨੇ ਵਾਪਸੀ ਕਰਦੇ ਹੋਏ ਦੂਜਾ ਮੈਚ ਜਿੱਤਿਆ। ਇਸ ਦੇ ਬਾਅਦ ਇੰਗਲੈਂਡ ਨੇ ਤੀਜਾ ਟੀ20 ਜਿੱਤ ਕੇ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਸੀ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਹੁਣ ਚੌਥਾ ਟੀ20 ਹਾਰ ਜਾਂਦੀ ਹੈ ਤਾਂ ਸੀਰੀਜ਼ ਉਨ੍ਹਾਂ ਦੇ ਹੱਥੋਂ ਨਿਕਲ ਜਾਏਗੀ।
ਇਹ ਵੀ ਪੜ੍ਹੋ: ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਦੇ ਬਾਹਰੋਂ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ
ਚੇਨਈ ਤੇ ਦਿੱਲੀ ਦੀਆਂ ਹੌਲੀ ਪਿੱਚਾਂ ’ਤੇ ਖੇਡਣ ਨਾਲ ਮੁੰਬਈ ਨੂੰ ਕੋਈ ਨੁਕਾਸਨ ਨਹੀਂ : ਪਾਰਥਿਵ ਪਟੇਲ
NEXT STORY