ਸਪੋਰਟਸ ਡੈਸਕ : ਭਾਰਤੀ ਮਹਿਲਾ ਟੀਮ ਦੀ ਕ੍ਰਿਕਟਰ ਵੇਦਾ ਕ੍ਰਿਸ਼ਨਾਮੂਰਤੀ ਦੀ ਮਾਂ ਤੇ ਭੈਣ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਇਸ ਕ੍ਰਿਕਟਰ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਭੈਣ ਨੂੰ ਗੁਆਉਣ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਗਈ ਸੀ। ਵੇਦਾ ਕ੍ਰਿਸ਼ਨਾਮੂਰਤੀ ਦੇ ਪਰਿਵਾਰ ਦੇ ਨੌਂ ਮੈਂਬਰ ਇਸ ਵਾਇਰਸ ਨਾਲ ਪਾਜ਼ੇਟਿਵ ਹੋਏ ਸਨ। ਉਸ ਦੀ ਮਾਂ ਅਤੇ ਭੈਣ ਦੀ ਪਿਛਲੇ ਮਹੀਨੇ ਕਰਨਾਟਕ ’ਚ ਦੋ ਹਫ਼ਤਿਆਂ ਅੰਦਰ ਮੌਤ ਹੋ ਗਈ ਸੀ। ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਵੇਦਾ ਕ੍ਰਿਸ਼ਨਾਮੂਰਤੀ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ‘ਮੈਂ ਕਿਸਮਤ ’ਤੇ ਬਹੁਤ ਵਿਸ਼ਵਾਸ ਕਰਦੀ ਹਾਂ ਪਰ ਮੈਨੂੰ ਸੱਚਮੁੱਚ ਉਮੀਦ ਸੀ ਕਿ ਮੇਰੀ ਭੈਣ ਘਰ ਪਰਤੇਗੀ। ਜਦੋਂ ਇਹ ਨਹੀਂ ਹੋਇਆ, ਮੈਂ ਪੂਰੀ ਤਰ੍ਹਾਂ ਟੁੱਟ ਗਈ।
ਇਹ ਵੀ ਪੜ੍ਹੋ : WTC FINAL : ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਬੋਲੇ ਵਿਰਾਟ, ਫਾਈਨਲ ਨੂੰ ਲੈ ਕੇ ਕੋਈ ਦਬਾਅ ਨਹੀਂ
ਸਾਡੇ ਸਾਰਿਆਂ ਦੀ ਇਹ ਸਥਿਤੀ ਸੀ। ਉਸ ਨੇ ਅੱਗੇ ਦੱਸਿਆ ਕਿ ਮੈਨੂੰ ਬਾਕੀ ਪਰਿਵਾਰ ਲਈ ਦਲੇਰ ਬਣਨਾ ਪਿਆ। ਆਪਣੇ ਆਪ ਨੂੰ ਦੁੱਖਾਂ ਤੋਂ ਦੂਰ ਕਰਨ ਲਈ ਮੈਨੂੰ ਇਨ੍ਹਾਂ ਦੋ ਹਫ਼ਤਿਆਂ ’ਚ ਸਿੱਖਣਾ ਪਿਆ ਪਰ ਇਹ ਵਾਰ-ਵਾਰ ਵਾਪਸ ਆਉਂਦੇ ਰਹੇ। ਮੇਰੇ ਪਰਿਵਾਰ ’ਚ ਮੈਂ ਇਕਲੌਤੀ ਸੀ, ਜੋ ਪਾਜ਼ੇਟਿਵ ਨਹੀਂ ਹੋਈ। ਅਜਿਹੀ ਸਥਿਤੀ ’ਚ ਮੈਂ ਉਸ ਸਮੇਂ ਡਾਕਟਰੀ ਸਹੂਲਤਾਂ ਦਾ ਪ੍ਰਬੰਧ ਕਰ ਰਹੀ ਸੀ। ਫਿਰ ਇਹ ਅਹਿਸਾਸ ਹੋਇਆ ਕਿ ਹੋਰ ਕਿੰਨੇ ਲੋਕ ਬੁਨਿਆਦੀ ਸਹੂਲਤਾਂ ਲਈ ਵੀ ਸੰਘਰਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਭਾਰਤ ਨੂੰ ਬਣਾਇਆ ਨਿਸ਼ਾਨਾ, ਦਿੱਤੀ ਇਹ ਚੇਤਾਵਨੀ
ਵੇਦਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਮਾਨਸਿਕ ਤਾਕਤ ਮਹੱਤਵਪੂਰਨ ਹੈ। ਮੇਰੀ ਵੱਡੀ ਭੈਣ ਵਤਸਲਾ ਮੌਤ ਤੋਂ ਪਹਿਲਾਂ ਬਹੁਤ ਡਰੀ ਹੋਈ ਸੀ। ਮੇਰੀ ਮਾਂ ਵੀ ਸ਼ਾਇਦ ਘਬਰਾ ਗਈ ਸੀ ਕਿਉਂਕਿ ਉਨ੍ਹਾਂ ਨੂੰ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਪਤਾ ਲੱਗਿਆ ਸੀ ਕਿ ਬੱਚਿਆਂ ਸਮੇਤ ਪਰਿਵਾਰ ਦਾ ਹਰ ਵਿਅਕਤੀ ਪਾਜ਼ੇਟਿਵ ਹੈ। ਮੈਨੂੰ ਨਹੀਂ ਪਤਾ ਪਰ ਸ਼ਾਇਦ ਉਸ ਦਾ ਅਸਰ ਉਨ੍ਹਾਂ ਉੱਤੇ ਪਿਆ ਸੀ। ਵੇਦਾ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਆਪ ਹੀ ਮਾਨਸਿਕ ਸਿਹਤ ਦੇ ਮੁੱਦਿਆਂ ਨਾਲ ਨਜਿੱਠੀ।
ਭਾਰਤ ਦੇ ਚਾਰੋਂ ਬੈੱਡਮਿੰਟਨ ਪਲੇਅਰ ਜਿੱਤ ਸਕਦੇ ਹਨ ਓਲੰਪਿਕ ਤਮਗਾ : ਗੋਪੀਚੰਦ
NEXT STORY