ਸਪੋਰਟਸ ਡੈਸਕ : ਵਿਰਾਟ ਕੋਹਲੀ ਅਤੇ ਹੈੱਡ ਕੋਚ ਰਵੀ ਸ਼ਾਸਤਰੀ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਰਵਾਨਾ ਹੋਣ ਤੋਂ ਪਹਿਲਾਂ ਅੱਜ ਪ੍ਰੈੱਸ ਨਾਲ ਗੱਲਬਾਤ ਕੀਤੀ। ਇਸ ਆਨਲਾਈਨ ਪ੍ਰੈੱਸ ਕਾਨਫਰੰਸ ’ਚ ਭਾਰਤੀ ਕਪਤਾਨ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਨਿਊਜ਼ੀਲੈਂਡ ਖ਼ਿਲਾਫ਼ ਸਾਊਥੰਪਟਨ ’ਚ 18 ਜੂਨ ਤੋਂ ਖੇਡਣਾ ਹੈ। ਵਿਰਾਟ ਕੋਹਲੀ ਨੇ ਟੀਮ ’ਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਮੰਨਿਆ ਕਿ ਇਹ ਖਿਤਾਬੀ ਮੁਕਾਬਲਾ ਆਸਾਨ ਨਹੀਂ ਹੋਵੇਗਾ। ਚੁਣੌਤੀ ਵੱਡੀ ਹੈ। ਚੀਜ਼ਾਂ ਨਵੀਆਂ ਹਨ। ਮੌਸਮ ਵੱਖਰਾ ਹੈ ਪਰ ਇੱਕ ਪੇਸ਼ੇਵਰ ਵਜੋਂ ਉਹ ਜਾਣਦਾ ਹੈ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ।
ਇਹ ਵੀ ਪੜ੍ਹੋ : ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਭਾਰਤ ਨੂੰ ਬਣਾਇਆ ਨਿਸ਼ਾਨਾ, ਦਿੱਤੀ ਇਹ ਚੇਤਾਵਨੀ
ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਭਾਰਤ ਨੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੰਮੀ ਲੜੀ ਵੀ ਖੇਡਣੀ ਹੈ। ਹਾਲਾਂਕਿ, ਦੋਵਾਂ ਵਿਚਕਾਰ ਇਕ ਲੰਮਾ ਅੰਤਰ ਹੈ। ਵਿਰਾਟ ਨੇ ਇਸ ਸਮੇਂ ਨੂੰ ਆਪਣੀ ਖੇਡ ’ਤੇ ਕੇਂਦ੍ਰਿਤ ਕਰਨ, ਆਰਾਮ ਕਰਨ ਅਤੇ ਸੁਤੰਤਰ ਤੌਰ ’ਤੇ ਘੁੰਮਣ ਦਾ ਸ਼ਾਨਦਾਰ ਮੌਕਾ ਦੱਸਿਆ। ਕਪਤਾਨ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਲੜੀ ਹੋਵੇਗੀ, ਇਸ ਤੋਂ ਪਹਿਲਾਂ ਸਾਨੂੰ ਦੁਬਾਰਾ ਇਕਜੁੱਟ ਹੋਣ ਦਾ ਸਮਾਂ ਮਿਲੇਗਾ।
ਕੋਚ ਸ਼ਾਸਤਰੀ ਨੇ ਖੜ੍ਹੇ ਕੀਤੇ ਸਵਾਲ
ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਫਾਈਨਲ ਦੇ ਫਾਰਮੈੱਟ ’ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਸ਼ਾਸਤਰੀ ਦੇ ਅਨੁਸਾਰ, ਮੁੱਖ ਮੁਕਾਬਲਾ ਬੈਸਟ ਆਫ ਥ੍ਰੀ ਦੇ ਆਧਾਰ ’ਤੇ ਹੋਣਾ ਚਾਹੀਦਾ ਸੀ, ਜਦਕਿ ਇਥੇ ਸਿਰਫ ਇੱਕ ਮੈਚ ਨਾਲ ਜੇਤੂ ਦਾ ਫੈਸਲਾ ਹੋਵੇਗਾ। ਮਾੜਾ ਜਾਂ ਚੰਗਾ ਮੈਚ ਤੁਹਾਡੀ ਪ੍ਰਤਿਭਾ ਦਾ ਸਬੂਤ ਨਹੀਂ ਹੋ ਸਕਦਾ। ਭਾਰਤੀ ਟੀਮ ਮੁੰਬਈ ’ਚ ਸਖਤ 14 ਦਿਨਾਂ ਦੇ ਇਕਾਂਤਵਾਸ ਤੋਂ ਬਾਅਦ ਬ੍ਰਿਟੇਨ ਪਹੁੰਚੇਗੀ, ਜਦਕਿ ਕੀਵੀ ਟੀਮ ਪਹਿਲਾਂ ਹੀ ਇੰਗਲੈਂਡ ’ਚ ਹੈ ਅਤੇ ਮੇਜ਼ਬਾਨ ਇੰਗਲੈਂਡ ਖ਼ਿਲਾਫ਼ ਅੱਜ ਤੋਂ ਦੋ ਟੈਸਟ ਮੈਚਾਂ ਦੀ ਲੜੀ ਵੀ ਖੇਡਣੀ ਸ਼ੁਰੂ ਕਰ ਦਿੱਤੀ ਹੈ, ਜੋ ਖ਼ਿਤਾਬੀ ਮੈਚ ਤੋਂ ਪਹਿਲਾਂ ਬਹੁਤ ਮਹੱਤਵਪੂਰਨ ਹੈ। ਵਰਲਡ ਟੈਸਟ ਚੈਂਪੀਅਨਸ਼ਿਪ ਤੋਂ ਬਾਅਦ ਭਾਰਤ ਨੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੰਮੀ ਲੜੀ ਵੀ ਖੇਡਣੀ ਹੈ।
ਇਹ ਵੀ ਪੜ੍ਹੋ : ਆਂਡੇ ਖਾਣ ਵਾਲੇ ਬਿਆਨ ’ਤੇ ਕਸੂਤਾ ਫਸੇ ਵਿਰਾਟ, ਦਿੱਤਾ ਇਹ ਸਪੱਸ਼ਟੀਕਰਨ
ਭਾਰਤ ਦੇ ਇੰਗਲੈਂਡ ਦੌਰੇ ਦਾ ਪ੍ਰੋਗਰਾਮ
ਭਾਰਤੀ ਟੀਮ ਇੰਗਲੈਂਡ ’ਚ ਛੇ ਟੈਸਟ ਮੈਚ ਖੇਡੇਗੀ, ਜਿਸ ’ਚ ਕੀਵੀਆਂ ਖਿਲਾਫ ਪਹਿਲਾ ਡਬਲਯੂ. ਟੀ. ਸੀ. ਦਾ ਫਾਈਨਲ ਸ਼ਾਮਲ ਹੈ, ਜਦਕਿ ਡਬਲਯੂ. ਟੀ. ਸੀ. ਦਾ ਫਾਈਨਲ ਸਾਊਥੰਪਟਨ ਵਿਚ 18-22 ਜੂਨ ਤੱਕ ਖੇਡਿਆ ਜਾਵੇਗਾ। ਇੰਗਲੈਂਡ ਨਾਲ ਟੈਸਟ ਲੜੀ ਦੀ ਸ਼ੁਰੂਆਤ ਨਾਟਿੰਘਮ (4-8 ਅਗਸਤ) ’ਚ ਹੋਵੇਗੀ। ਦੂਜਾ ਲਾਰਡਸ (12-16 ਅਗਸਤ), ਤੀਜਾ ਲੀਡਜ਼ (25-29 ਅਗਸਤ), ਚੌਥਾ ਓਵਲ (2-6 ਸਤੰਬਰ) ਅਤੇ ਆਖਰੀ ਟੈਸਟ ਮੈਨਚੈਸਟਰ (10-14 ਸਤੰਬਰ) ਵਿਖੇ ਖੇਡਿਆ ਜਾਵੇਗਾ।
ਇਹ ਹੈ ਭਾਰਤੀ ਟੀਮ
ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕੈਪਟਨ), ਅਜਿੰਕਯ ਰਹਾਨੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਕੇ. ਐੱਲ. ਰਾਹੁਲ, ਰਿਧੀਮਾਨ ਸਾਹਾ।
ਸਟੈਂਡਬਾਏ ਖਿਡਾਰੀ : ਅਭਿਮਨਿਊ ਈਸ਼ਵਰਨ, ਪ੍ਰਸਿੱਧ ਕ੍ਰਿਸ਼ਨਾ, ਅਵੇਸ਼ ਖਾਨ, ਅਰਜਨ ਨਾਗਵਾਸਵਾਲਾ
ਓਲੰਪਿਕ ’ਚ ਸੀਨੀਅਰ ਟੀਮ ਲਈ ਡੈਬਿਊ ਕਰਨਾ ‘ਪਰੀ ਕਥਾ’ ਦੀ ਤਰ੍ਹਾਂ ਹੋਵੇਗਾ : ਮਨਪ੍ਰੀਤ ਕੌਰ
NEXT STORY