ਸਪੋਰਟਸ ਡੈਸਕ- ਈਡਨ ਗਾਰਡਨਸ ਦੇ ਮੈਦਾਨ 'ਤੇ ਟੀਮ ਇੰਡੀਆ ਨੇ ਵਿੰਡੀਜ਼ ਖ਼ਿਲਾਫ਼ ਤੀਜੇ ਟੀ-20 ਮੈਚ 'ਚ 184 ਦੌੜਾਂ ਬਣਾਈਆਂ। ਇਸ ਦੌਰਾਨ ਸੂਰਯਕੁਮਾਰ ਯਾਦਵ ਦਾ ਯੋਗਦਾਨ ਚਰਚਾ 'ਚ ਰਿਹਾ। ਸੂਰਯਕੁਮਾਰ ਨੇ ਵੈਂਕਟੇਸ਼ ਅਈਅਰ ਦੇ ਨਾਲ ਮਿਲ ਕੇ 91 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਮਜ਼ਬੂਤ ਸਕੋਰ ਵਲ ਵਧ ਗਿਆ। ਸੂਰਯਕੁਮਾਰ ਨੇ ਆਪਣੀ 31 ਗੇਂਦਾਂ 'ਚ 65 ਦੌੜਾਂ ਦੀ ਪਾਰੀ ਦੇ ਦੌਰਾਨ 7 ਛੱਕੇ ਜੜੇ। ਉਨ੍ਹਾਂ ਦੀ ਬੱਲੇਬਾਜ਼ੀ ਦੇਖ ਕੇ ਵੈਂਕਟੇਸ਼ ਕਾਫ਼ੀ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਰ ਸ਼ਾਟ ਪਰਫੈਕਟ ਸੀ।
ਇਹ ਵੀ ਪੜ੍ਹੋ : ਮੈਨੂੰ ਅਸਿੱਧੇ ਤੌਰ 'ਤੇ ਸੰਨਿਆਸ ਲੈਣ ਨੂੰ ਕਿਹਾ ਗਿਆ : ਸਾਹਾ
ਵੈਂਕਟੇਸ਼ ਨੇ ਪਹਿਲੀ ਪਾਰੀ ਖ਼ਤਮ ਹੋਣ ਦੇ ਬਾਅਦ ਕਿਹਾ ਕਿ ਮੈਂ ਆਪਣੀ ਬੱਲੇਬਾਜ਼ੀ ਦਾ ਜਿੰਨਾ ਆਨੰਦ ਮਾਣਿਆ ਓਨਾ ਹੀ ਉਸ ਦੀ (ਸੂਰਯ ਦੀ) ਬੱਲੇਬਾਜ਼ੀ ਦਾ ਵੀ ਮਾਣਿਆ। ਸਾਂਝੇਦਾਰੀ 'ਚ ਯੋਗਦਾਨ ਦੇ ਕੇ ਅਸਲ 'ਚ ਖ਼ੁਸ਼ੀ ਹੋਈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਹਰ ਸ਼ਾਟ ਪਰਫੈਕਟ ਸੀ। ਇਹ ਇਸ ਕਾਰਨ ਹੈ ਕਿ ਉਹ ਬਿਲਕੁਲ ਅਲਗ ਹੈ। ਉਸ ਦਾ ਲੈੱਗ ਸਾਈਡ ਦੇ ਉੱਪਰ ਤੋਂ ਪਿਕ ਅਪ ਸ਼ਾਟ ਬਹੁਤ ਚੰਗਾ ਹੈ।
ਇਹ ਵੀ ਪੜ੍ਹੋ : ਰਣਜੀ 'ਚ ਡੈਬਿਊ ਮੈਚ ਦੌਰਾਨ ਯਸ਼ ਢੁਲ ਨੇ ਲਗਾਤਾਰ ਲਾਇਆ ਦੂਜਾ ਸੈਂਕੜਾ, ਅਜਿਹਾ ਕਰਨ ਵਾਲੇ ਬਣੇ ਤੀਜੇ ਭਾਰਤੀ
ਮੇਰੀ ਗੇਮ ਦੇਖਣ ਦੇ ਬਾਅਦ ਸੂਰਯਕੁਮਾਰ ਨੇ ਮੈਨੂੰ ਇਸ 'ਚ ਫੇਰਬਦਲ ਕਰਨ ਦਾ ਵਿਚਾਰ ਦਿੱਤਾ। ਮੈਂ ਸਕੂਪ ਲਾਇਆ। ਇਹ ਚੰਗਾ ਗਿਆ। ਸੂਰਯਕੁਮਾਰ ਤੇ ਵੈਂਕਟੇਸ਼ ਨੇ ਆਖ਼ਰੀ 4 ਓਵਰਾਂ 'ਚ 86 ਦੌੜਾਂ ਜੋੜੀਆ ਜੋ ਕਿ ਭਾਰਤੀ ਟੀ20 ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਇੰਗਲੈਂਡ ਦੇ ਖ਼ਿਲਾਫ਼ ਆਖ਼ਰੀ ਚਾਰ ਓਵਰਾਂ 'ਚ 80 ਦੌੜਾਂ ਜੜੀਆਂ ਸਨ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੇ ਤੀਜੇ ਤੇ ਆਖ਼ਰੀ ਟੀ-20 ਮੈਚ 'ਚ ਵੈਸਟਇੰਡੀਜ਼ ਨੂੰ 17 ਦੌੜਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵੀਪ ਕਰ ਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਨੂੰ ਅਸਿੱਧੇ ਤੌਰ 'ਤੇ ਸੰਨਿਆਸ ਲੈਣ ਨੂੰ ਕਿਹਾ ਗਿਆ : ਸਾਹਾ
NEXT STORY