ਨਵੀਂ ਦਿੱਲੀ- ਕੋਲਕਾਤਾ ਨਾਈਟ ਰਾਈਡਰਜ਼ ਦੇ ਸਟਾਰ ਬੱਲੇਬਾਜ਼ ਵੈਂਕਟੇਸ਼ ਅਈਅਰ ਇਸ ਸਮੇਂ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਹਨ। ਇਸ ਦੇ ਦੌਰਾਨ ਸਾਊਥ ਅਦਾਕਾਰਾ ਪ੍ਰਿਅੰਕਾ ਜਾਵਲਕਾਰ ਦੀ ਇਕ ਫੋਟੋ 'ਤੇ ਕੀਤਾ ਗਿਆ ਉਸਦਾ ਕੁਮੈਂਟ ਖੂਬ ਵਾਇਰਲ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜਾਵਲਕਾਰ ਨੇ ਵੀ ਜਵਾਬ ਵਿਚ ਜੋ ਕੁਮੈਂਟ ਦਿੱਤਾ ਹੈ, ਉਸ ਨਾਲ ਦੋਵੇਂ ਸਟਾਰਸ ਦੇ ਫੈਂਸ ਇਨ੍ਹਾਂ ਵਿਚ ਕੁਝ ਹੋਣ ਦਾ ਸ਼ੱਕ ਜਤਾ ਰਹੇ ਹਨ। ਪ੍ਰਿਅੰਕਾ ਭਾਰਤੀ ਅਦਾਕਾਰਾ ਅਤੇ ਮਾਡਲ ਹੈ ਜੋ ਤੇਲੁਗੂ ਭਾਸ਼ਾ ਦੀਆਂ ਫਿਲਮਾਂ ਵਿਚ ਕੰਮ ਕਰਦੀ ਹੈ। ਉਨ੍ਹਾਂ ਨੇ 2017 ਵਿਚ ਫਿਲਮ ਕਾਲਾ ਵਰਮ ਆਏ ਦੇ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਟੈਕਸੀਵਾਲਾ, ਥਿਮਾਰੂਸੁ ਅਤੇ ਐੱਸ. ਆਰ. ਕਲਿਆਣਮੰਡਪਮ ਵਰਗੀਆਂ ਫਿਲਮਾਂ ਵਿਚ ਅਭਿਨੈ ਕੀਤਾ।

ਇਹ ਖ਼ਬਰ ਪੜ੍ਹੋ- ਜੇਕਰ ਰੋਨਾਲਡੋ ਬਣ ਕੇ ਉੱਠਾਂਗਾ ਤਾਂ ਆਪਣੇ ਦਿਮਾਗ ਨੂੰ ਸਕੈਨ ਕਰਾਂਗਾ : ਕੋਹਲੀ
ਹਾਲਾਂਕਿ ਪ੍ਰਿਅੰਕਾ ਨੇ ਆਪਣੇ ਇਕ ਮਿਲੀਅਨ ਪ੍ਰਸ਼ੰਸਕਾਂ ਦੇ ਲਈ ਫੋਟੋ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਪਰਦੇ ਦੇ ਪਿੱਛੇ ਤੋਂ ਝਾਂਕਦੀ ਨਜ਼ਰ ਆ ਰਹੀ ਹੈ। ਇਸ ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਦਿੱਤਾ- ਹੈ-ਬੂ। ਵੈਂਕਟੇਸ਼ ਨੂੰ ਇਹ ਫੋਟੋ ਵਧੀਆ ਲੱਗੀ। ਉਨ੍ਹਾਂ ਨੇ ਇਸ 'ਤੇ ਕੁਮੈਂਠ ਕਰ ਦਿੱਤ- ਕਿਊਟ। ਪ੍ਰਿਅੰਕਾ ਵੀ ਕਿੱਥੇ ਪਿੱਛੇ ਰਹਿਣ ਵਾਲੀ ਸੀ ਉਨਾਂ ਨੇ ਅਜਿਹਾ ਮੈਸੇਜ਼ ਕੀਤਾ, ਜਿਸ ਨਾਲ ਉਸਦਾ ਵਧੀਆ ਅੰਦਾਜ਼ ਫੈਂਸ ਦੇ ਰੂਬ ਰੂ ਹੋਇਆ। ਪ੍ਰਿਅੰਕਾ ਨੇ ਲਿਖਿਆ- ਕੌਣ? ਤੁਸੀਂ?
ਪ੍ਰਿਅੰਕਾ ਦੀਆਂ ਤਸਵੀਰਾਂ-







ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜੇਕਰ ਰੋਨਾਲਡੋ ਬਣ ਕੇ ਉੱਠਾਂਗਾ ਤਾਂ ਆਪਣੇ ਦਿਮਾਗ ਨੂੰ ਸਕੈਨ ਕਰਾਂਗਾ : ਕੋਹਲੀ
NEXT STORY