ਸਿਡਨੀ- ਨਿਊ ਸਾਊਥ ਵੇਲਸ ਦੇ ਸਿਹਤ ਮੰਤਰੀ ਬ੍ਰੈਡ ਹੇਜਾਰਡ ਨੇ ਬੁੱਧਵਾਰ ਨੂੰ ਕਿਹਾ ਕਿ ਸਿਡਨੀ ਕ੍ਰਿਕਟ ਮੈਦਾਨ (ਐੱਸ. ਸੀ. ਜੀ.) ’ਤੇ ਵੀਰਵਾਰ ਤੋਂ ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਸ਼ੁਰੂ ਹੋਣ ਵਾਲੇ ਤੀਜੇ ਕ੍ਰਿਕਟ ਟੈਸਟ ਮੈਚ ਦੌਰਾਨ ਸਟੇਡੀਅਮ ’ਚ ਦਰਸ਼ਕਾਂ ਦੇ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਸਿਡਨੀ ’ਚ ਕੋਵਿਡ-19 ਮਾਮਲਿਆਂ ਦੇ ਵਧਣ ਤੋਂ ਬਾਅਦ ਵੀ ਲਗਭਗ 10,000 ਪ੍ਰਸ਼ੰਸਕਾਂ ਨੂੰ ਟੈਸਟ ਮੈਚ ਦੇਖਣ ਦੀ ਆਗਿਆ ਦਿੱਤੀ ਜਾਵੇਗੀ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਪਿਛਲੇ ਮਹੀਨੇ ਮੈਲਬੋਰਨ ਕ੍ਰਿਕਟ ਮੈਦਾਨ ’ਤੇ ਖੇਡੇ ਗਏ ਬਾਕਸਿੰਗ-ਡੇਅ ਟੈਸਟ ਮੈਚ ਦੌਰਾਨ ਇਕ ਦਰਸ਼ਕ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਹੇਜਾਰਡ ਨੇ ਕਿਹਾ ਕਿ ਕ੍ਰਿਕਟ ਦੇ ਲਈ ਕੋਵਿਡ-19 ਦੇ ਅਸਰ ਵਾਲਾ ਦਿਨ ਅਤੇ ਇਸਦਾ ਮਤਲਬ ਹੈ ਕਿ ਤੁਹਾਨੂੰ ਮਾਸਕ ਲਗਾਉਣਾ ਹੋਵੇਗਾ। ਤੁਸੀਂ ਉਸ ਸਮੇਂ ਹਟਾ ਸਕਦੇ ਹੋ ਜਦੋਂ ਕੁਝ ਖਾਅ ਪੀ ਰਹੇ ਹੋ। ਉਨ੍ਹਾਂ ਨੇ ਕਿਹਾ ਕਿ ਅਸੀਂ ਅਸਲ ’ਚ ਕ੍ਰਿਕਟ ਨਾਲ ਪਿਆਰ ਕਰਦੇ ਹਾਂ ਪਰ ਇਸ ਮੌਕੇ ’ਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਪਿਆਰ ਕਾਰਨ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਜਾਣ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਦਾ ਇਹ ਸਾਬਕਾ ਕ੍ਰਿਕਟਰ ਬਣਿਆ ਬੰਗਲਾਦੇਸ਼ ਟੀਮ ਦਾ ਬੱਲੇਬਾਜ਼ੀ ਕੋਚ
NEXT STORY