ਨਵੀਂ ਦਿੱਲੀ : ਤਾਮਿਲਨਾਡੂ ਦੇ ਆਲਰਾਊਂਡਰ ਖਿਡਾਰੀ ਵਿਜੇ ਸ਼ੰਕਰ 'ਤੇ ਵਰਲਡ ਕੱਪ ਦੌਰਾਨ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ। ਵਿਜੇ ਸ਼ੰਕਰ ਕਈ ਖਿਡਾਰੀਆਂ ਨੂੰ ਪਿੱਛੇ ਛੱਡਦਿਆਂ ਵਰਲਡ ਕੱਪ ਟੀਮ ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹਿਣ। ਵਰਲਡ ਕੱਪ ਦੌਰਾਨ ਨੰਬਰ 4 'ਤੇ ਖੇਡਣ ਦੀ ਜ਼ਿੰਮੇਵਾਰੀ ਵਿਜੇ ਸ਼ੰਕਰ ਨੂੰ ਸੌਂਪੀ ਜਾ ਸਕਦੀ ਹੈ। ਵਿਜੇ ਸ਼ੰਕਰ ਨੇ ਇਕ ਟੀਵੀ ਸ਼ੋਅ ਵਿਚ ਆਪਣੇ ਕਰੀਅਰ ਬਾਰੇ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ। ਇਸ ਦੌਰਾਨ ਸ਼ੰਕਰ ਨੇ ਇਕ ਕਿੱਸਾ ਵੀ ਸ਼ੇਅਰ ਕੀਤਾ ਹੈ ਜਿਸ ਨਾਲ ਉਸਦੇ ਕਰੀਅਰ ਨੇ ਇਕ ਨਵਾਂ ਮੋੜ ਲਿਆ।
ਦਰਅਸਲ ਰਣਜੀ ਟ੍ਰਾਫੀ ਵਿਚ ਤਾਮਿਲਨਾਡੂ ਵੱਲੋਂ ਵਿਜੇ ਸ਼ੰਕਰ ਸੰਘਰਸ਼ ਕਰਦੇ ਦਿਖਾਈ ਦੇ ਰਹੇ ਸੀ। ਲਗਾਤਾਰ ਫਲਾਪ ਰਹਿਣ ਤੋਂ ਬਾਅਦ ਉਸਨੂੰ ਟੀਮ ਵਿਚੋਂ ਕੱਢਣ ਦੀ ਗੱਲ ਤੱਕ ਕੀਤੀ ਜਾਣ ਲੱਗੀ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਵਿਜੇ ਸ਼ੰਕਰ ਟੀਮ ਤੋਂ ਡ੍ਰਾਪ ਹੋ ਸਕਦੇ ਹਨ। ਹਾਲਾਂਕਿ ਕਪਤਾਨ ਨੇ ਉਸ ਨੂੰ ਮੁੰਬਈ ਖਿਲਾਫ ਇਕ ਹੋਰ ਮੈਚ ਵਿਚ ਮੌਕਾ ਦਿੱਤਾ ਅਤੇ ਉਹ 5 ਦੌੜਾਂ ਬਣਾ ਕੇ ਸ਼ਾਰਦੁਲ ਠਾਕੁਰ ਦੀ ਗੇਂਦ 'ਤੇ ਬੋਲਡ ਹੋ ਗਏ। ਸ਼ੰਕਰ ਨੇ ਕਿਹਾ, ''ਮੁੰਬਈ ਖਿਲਾਫ ਸ਼ਾਰਦੁਲ ਨੇ ਮੈਨੂੰ ਬੋਲਡ ਕਰ ਦਿੱਤਾ ਪਰ ਉਹ ਗੇਂਦ ਨੋ ਬਾਲ ਸੀ। ਅੰਪਾਇਰ ਨੇ ਤੁਰੰਤ ਨੋ ਬਾਲ ਦਾ ਇਸ਼ਾਰਾ ਕੀਤਾ ਅਤੇ ਮੈਨੂੰ ਇਕ ਵਾਰ ਫਿਰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਮੈਨੂੰ ਇਸ ਤੋਂ ਬਾਅਦ 95 ਦੌੜਾਂ ਦੀ ਪਾਰੀ ਖੇਡੀ ਅਤੇ ਇਹੀ ਪਾਰੀ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਟਰਨਿੰਗ ਪੁਆਈਂਟ ਸਾਬਤ ਹੋਈ। ਇਸ ਤੋਂ ਬਾਅਦ ਮੈਨੂੰ ਇੰਡੀਆ-ਏ ਟੀਮ ਵਿਚ ਸ਼ਾਮਲ ਕਰ ਲਿਆ ਗਿਆ। ਇੰਡੀਆ-ਏ 'ਚ ਸ਼ਾਮਦਾਰ ਪ੍ਰਦਰਸ਼ਨ ਤੋਂ ਬਾਅਦ ਮੈਨੂੰ ਨੈਸ਼ਨਲ ਟੀਮ ਵਿਚ ਡੈਬਿਯੂ ਕਰਨ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਹਾਰਦਿਕ ਪੰਡਯਾ ਦੇ ਬਾਹਰ ਜਾਣ ਦੀ ਵਜ੍ਹਾ ਨਾਲ ਭਾਰਤੀ ਟੀਮ ਲਈ ਮੈਨੂੰ ਖੇਡਣ ਦਾ ਮੌਕਾ ਮਿਲਿਆ। ਇਸ ਦੌਰਾਨ ਮੈਂ ਟੀਮ ਲਈ ਕੁਝ ਚੰਗੀਆਂ ਪਾਰੀਆਂ ਵੀ ਖੇਡੀਆਂ।'' ਵਿਸ਼ਵ ਕੱਪ ਵਿਚ ਭਾਰਤੀ ਟੀਮ ਲਈ ਵਿਜੇ ਸ਼ੰਕਰ ਦਾ ਰੋਲ ਬੇਹੱਦ ਖਾਸ ਰਹੇਗਾ।
ਸਚਿਨ ਨੇ ਆਪਣੇ ਪੁੱਤਰ ਨੂੰ ਜ਼ਿੰਦਗੀ 'ਚ 'ਸ਼ਾਰਟਕਟ' ਨਹੀਂ ਅਪਣਾਉਣ ਦੀ ਦਿੱਤੀ ਸਲਾਹ
NEXT STORY