ਆਬੂ ਧਾਬੀ- ਭਾਰਤ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੋੜ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਇਸ ਅਹੁਦੇ ਲਈ ਮੁੜ ਅਪਲਾਈ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਜੇ ਬਹੁਤ ਕੰਮ ਕਰਨਾ ਬਾਕੀ ਹੈ। ਮੌਜੂਦਾ ਸਹਿਯੋਗੀ ਸਟਾਫ਼ 'ਚ ਰਾਠੌੜ ਇਕੱਲੇ ਹਨ ਜੋ ਮੁੜ ਅਹੁਦਾ ਸੰਭਾਲਣਾ ਚਾਹੁੰਦੇ ਹਨ। ਮੁੱਖ ਕੋਚ ਰਵੀ ਸ਼ਾਸਤਰੀ, ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਫੀਲਡਿੰਗ ਕੋਚ ਆਰ. ਸ਼੍ਰੀਧਰ ਨੇ ਫਿਰ ਤੋਂ ਅਪਲਾਈ ਨਹੀਂ ਕੀਤਾ ਹੈ।
ਰਾਠੌੜ ਨੇ ਅਫਗਾਨਿਸਤਾਨ ਦੇ ਖ਼ਿਲਾਫ਼ ਟੀ-20 ਦੇ ਮੈਚ ਤੋਂ ਪਹਿਲਾਂ ਕਿਹਾ ਸੀ, ਮੈਂ ਬੱਲੇਬਾਜ਼ੀ ਕੋਚ ਲਈ ਅਪਲਾਈ ਕੀਤਾ ਹੈ। ਮੌਕਾ ਮਿਲਦਾ ਹੈ ਤਂ ਅਜੇ ਕਾਫ਼ੀ ਕੰਮ ਬਾਕੀ ਹੈ। ਉਹ 2019 'ਚ ਸੰਜੇ ਬਾਂਗੜ ਦੀ ਜਗ੍ਹਾ ਬੱਲੇਬਾਜ਼ੀ ਕੋਚ ਬਣੇ ਸਨ। ਉਨ੍ਹਾਂ ਦਾ ਕਾਰਜਕਾਲ ਟੀ20 ਵਿਸ਼ਵ ਕੱਪ 2021 ਤਕ ਦਾ ਸੀ। ਉਨ੍ਹਾਂ ਦੇ ਬੱਲੇਬਾਜ਼ੀ ਕੋਚ ਰਹਿੰਦੇ ਭਾਰਤ ਨੇ ਆਸਟਰੇਲੀਆ 'ਚ ਟੈਸਟ ਸੀਰੀਜ਼ 'ਚ ਇਤਿਹਾਸਕ ਜਿੱਤ ਦਰਜ ਕੀਤੀ ਤੇ ਇੰਗਲੈਂਡ ਨੂੰ ਉਸ ਦੀ ਧਰਤੀ 'ਤੇ ਹਰਾਇਆ।
ਰਾਠੌੜ ਨੇ ਭਾਰਤ ਲਈ 6 ਟੈਸਟ ਤੇ 7 ਵਨ-ਡੇ ਖੇਡ ਕੇ 131 ਤੇ 193 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 146 ਪਹਿਲੇ ਦਰਜੇ ਦੇ ਮੈਚਾਂ 'ਚ 11473 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਰਾਟ ਕੋਹਲੀ ਤੇ ਟੀਮ ਦੇ ਨਾਲ ਉਨ੍ਹਾਂ ਦਾ ਚੰਗਾ ਤਜਰਬਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਕਿ ਇਹ ਪ੍ਰੈਸ ਕਾਨਫਰੰਸ ਵਿਸ਼ਵ ਕੱਪ ਲਈ ਹੈ ਪਰ ਮੈਂ ਇਸ ਸਵਾਲ ਦਾ ਜਵਾਬ ਦੇਵਾਂਗਾ। ਭਾਰਤੀ ਟੀਮ ਦੇ ਨਾਲ ਤਜਰਬਾ ਸ਼ਾਨਦਾਰ ਰਿਹਾ। ਇੰਨੇ ਹੁਨਰਮੰਦ ਖਿਡਾਰੀਆਂ ਦੇ ਨਾਲ ਕੰਮ ਕਰਨ 'ਚ ਮਜ਼ਾ ਆਇਆ।
ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ ਮਗਰੋਂ ਐਕਸ਼ਨ 'ਚ ਦਿੱਲੀ ਮਹਿਲਾ ਕਮਿਸ਼ਨ
NEXT STORY