ਸਵਿਟਜ਼ਰਲੈਂਡ— ਵਿਰਾਟ ਕੋਹਲੀ ਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਸ਼ੇਅਰ ਹੋ ਰਹੀਆਂ ਹਨ। ਦਰਅਸਲ ਖਬਰ ਇਹ ਹੈ ਕਿ ਇਸ ਸਮੇਂ ਵਿਰਾਟ ਕੋਹਲੀ- ਅਨੁਸ਼ਕਾ ਸ਼ਰਮਾ ਦੋਵੇਂ ਸਵਿਟਜ਼ਰਲੈਂਡ 'ਚ ਛੁੱਟੀਆਂ ਮਾਨਉਣ ਗਏ ਹੋਏ ਹਨ, ਵਿਰਾਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ੇਅਰ ਕੀਤੀਆਂ ਇਸ ਤਸਵੀਰਾਂ 'ਚ ਉਹ ਬਰਫ ਵਾਲੇ ਪਹਾੜ 'ਚ ਆਪਣੇ ਵਿਹਲੇ ਸਮੇਂ ਦਾ ਅਨੰਦ ਮਾਣਦੇ ਦਿਖ ਰਹੇ ਹਨ।
ਵਿਰਾਟ ਕੋਹਲੀ ਨੇ ਤਸਵੀਰ ਸ਼ੇਅਰ ਕਰਨ ਦੇ ਨਾਲ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਉਹ ਕਿਸ ਜਗ੍ਹਾ 'ਤੇ ਹੈ। ਸੋਸ਼ਲ ਮੀਡੀਆ 'ਤੇ ਫੈਂਸ ਪਤਾ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ ਕਿ ਆਖਿਰ ਵਿਰਾਟ ਅਨੁਸ਼ਕਾ ਕਿੱਥੇ ਸਮਾਂ ਬਤੀਤ ਕਰ ਰਹੇ ਹਨ ਪਰ ਖਬਰਾਂ ਹਨ ਕਿ ਉਹ ਸਵਿਟਜ਼ਰਲੈਂਡ 'ਚ ਅਨੁਸ਼ਕਾ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣਗੇ।
RSA vs ENG : ਦੱ. ਅਫਰੀਕਾ ਨੇ ਇੰਗਲੈਂਡ ਨੂੰ ਪਹਿਲੇ ਟੈਸਟ ਮੈਚ 'ਚ 107 ਦੌੜਾਂ ਨਾਲ ਹਰਾਇਆ
NEXT STORY