ਮੁੰਬਈ— ਭਾਰਤੀ ਕਪਤਾਨ ਤੇ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਵਿਰਾਟ ਕੋਹਲੀ ਨੂੰ ਸੀਏਟ ਕ੍ਰਿਕਟ ਰੇਟਿੰਗ ਇੰਟਰਨੈਸ਼ਨਲ ਐਵਾਰਡਾਂ ਵਿਚ ਸੋਮਵਾਰ ਨੂੰ ਇੱਥੇ ਸਾਲ ਦਾ ਇੰਟਰਨੈਸ਼ਨਲ ਕ੍ਰਿਕਟਰ ਤੇ ਬੱਲੇਬਾਜ਼ ਐਲਾਨ ਕੀਤਾ ਗਿਆ। ਇਹ ਐਵਾਰਡ 2018-19 ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੌਮਾਂਤਰੀ ਕ੍ਰਿਕਟਰਾਂ ਨੂੰ ਦਿੱਤੇ ਗਏ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਾਲ ਦਾ ਸਰਵਸ੍ਰੇਸ਼ਠ ਗੇਂਦਬਾਜ਼, ਚੇਤੇਸ਼ਵਰ ਪੁਜਾਰਾ ਨੂੰ ਟੈਸਟ ਕ੍ਰਿਕਟਰ, ਰੋਹਿਤ ਸ਼ਰਮਾ ਨੂੰ ਵਨ ਡੇਅ ਕ੍ਰਿਕਟਰ, ਆਸਟਰੇਲੀਆ ਦੇ ਆਰੋਨ ਫਿੰਚ ਨੂੰ ਟੀ-20 ਕ੍ਰਿਕਟਰ, ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਸਾਲ ਵਿਚ ਅਦਭੁੱਤ ਪ੍ਰਦਰਸ਼ਨ, ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨੂੰ ਟੀ-20 ਗੇਂਦਬਾਜ਼, ਆਸ਼ੂਤੋਸ਼ ਅਮਨ ਨੂੰ ਸਰਵਸ੍ਰੇਸ਼ਠ ਘਰੇਲੂ ਖਿਡਾਰੀ, ਸਮ੍ਰਿਤੀ ਮੰਧਾਨਾ ਨੂੰ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਤੇ ਯਸ਼ਸਵੀ ਜਾਇਸਵਾਲ ਨੂੰ ਜੂਨੀਅਰ ਕ੍ਰਿਕਟਰ ਦਾ ਪੁਰਸਕਾਰ ਦਿੱਤਾ ਗਿਆ।

ਭਾਰਤੀ ਕ੍ਰਿਕਟ ਦੇ ਲੀਜੈਂਡ ਤੇ 1983 ਦੀ ਭਾਰਤ ਦੀ ਵਿਸ਼ਵ ਕੱਪ ਜਿੱਤ ਵਿਚ ਸੈਮੀਫਾਈਨਲ ਤੇ ਫਾਈਨਲ ਦੇ 'ਮੈਨ ਆਫ ਦਿ ਮੈਚ' ਰਹੇ ਮੋਹਿੰਦਰ ਅਮਰਨਾਥ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
IPL 2019 : ਹਰਭਜਨ ਨੇ ਦੱਸਿਆ ਵਾਟਸਨ ਦੇ ਰਨ ਆਊਟ ਹੋਣ ਦਾ ਕਾਰਨ
NEXT STORY