ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਚਿਨ ਤੇਂਦੁਲਕਰ ਦੇ 100 ਸੈਂਕੜਿਆਂ ਦੇ ਰਿਕਾਰਡ ਨੂੰ ਤੋੜਣ ਦੇ ਲਈ ਵਿਰਾਟ ਕੋਹਲੀ ਦਾ ਨਾਂ ਲਿਆ ਹੈ। 2012 'ਚ ਮਾਸਟਰ ਬਲਾਸਟਰ ਨੇ ਏਸ਼ੀਆ ਕੱਪ ਦੇ ਦੌਰਾਨ ਬੰਗਲਾਦੇਸ਼ ਵਿਰੁੱਧ ਆਪਣਾ 100ਵਾਂ ਸੈਂਕੜਾ ਲਗਾ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ। ਹਾਲਾਂਕਿ ਇੱਥੇ ਵਿਰਾਟ ਹੁਣ ਬਹੁਤ ਕਰੀਬ ਹੈ ਤੇ ਪਹਿਲਾਂ ਹੀ ਆਪਣੇ ਨਾਂ 70 ਸੈਂਕੜੇ ਚੁੱਕਿਆ ਹੈ। 31 ਸਾਲ ਦੀ ਉਮਰ 'ਚ ਦਿੱਲੀ 'ਚ ਜੰਮੇ ਵਿਰਾਟ ਕੋਹਲੀ ਆਪਣੇ ਗੁਰੂ ਸਚਿਨ ਤੇ ਆਸਟਰੇਲੀਆ ਦੇ ਰਿਕੀ ਪੋਂਟਿੰਗ ਤੋਂ ਬਾਅਦ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਹੈ। ਇਰਫਾਨ ਜੋ ਇਸ ਸਾਲ ਜਨਵਰੀ 'ਚ ਰਿਟਾਇਰ ਹੋਏ ਸਨ, ਉਨ੍ਹਾਂ ਨੇ ਕਿਹਾ ਕਿ ਵਿਰਾਟ ਦੀ ਫਿੱਟਨੈਸ ਸ਼ਾਨਦਾਰ ਹੈ ਤੇ ਉਹ ਇਸ ਰਿਕਾਰਡ ਨੂੰ ਆਪਣੇ ਨਾਂ ਕਰ ਸਕਦੇ ਹਨ।
ਖੱਬੇ ਹੱਥ ਦੇ ਸਾਬਕਾ ਖਿਡਾਰੀ ਨੇ ਕਿਹਾ ਕਿ ਕੋਹਲੀ ਨੇ ਬਹੁਤ ਘੱਟ ਸਮੇਂ 'ਚ ਬਹੁਤ ਕੁਝ ਹਾਸਲ ਕੀਤਾ ਹੈ। ਮੈਨੂੰ ਉਮੀਦ ਹੈ ਕਿ ਜੋ ਖਿਡਾਰੀ 100 ਸੈਂਕੜਿਆਂ ਦੇ ਰਿਕਾਰਡ ਨੂੰ ਤੋੜੇਗਾ ਤਾਂ ਉਹ ਭਾਰਤੀ ਹੋਵੇਗਾ। ਵਿਰਾਟ ਦੇ ਕੋਲ ਉਹ ਕਾਬਲੀਅਤ ਅਤੇ ਫਿੱਟਨੈਸ ਹੈ, ਜੋ ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਕਾਫੀ ਅਹਿਮ ਹੈ। 31 ਸਾਲ ਦੇ ਕੋਹਲੀ ਨੇ ਅਜੇ ਤੱਕ 70 ਅੰਤਰਰਾਸ਼ਟਰੀ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਵਨ ਡੇ ਮੈਚਾਂ 'ਚ 43 ਅਤੇ ਟੈਸਟ ਮੈਚਾਂ 'ਚ 27 ਸੈਂਕੜੇ ਲਗਾਏ ਹਨ। ਸਚਿਨ ਨੇ ਟੈਸਟ 'ਚ 51 ਚੇ ਵਨ ਡੇ 'ਚ 49 ਸੈਂਕੜੇ ਲਗਾਏ ਹਨ।
ਸ਼੍ਰੀਲੰਕਾ ਦੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਪਰਾਨਾਵਿਤਾਨਾ ਨੇ ਲਿਆ ਸੰਨਿਆਸ
NEXT STORY