ਗਾਲੇ— ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣਾ 17ਵਾਂ ਟੈਸਟ ਸੈਂਕੜਾ ਅਤੇ ਕਪਤਾਨ ਦੇ ਰੂਪ 'ਚ ਆਪਣਾ 10ਵਾਂ ਸੈਂਕੜਾ ਬਣਾਉਣ ਦੇ ਨਾਲ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਇਕ ਕਦਮ ਦੂਰ ਰਹਿ ਗਏ ਹਨ।
ਵਿਰਾਟ ਨੇ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸ਼ਨੀਵਾਰ ਨੂੰ ਭਾਰਤ ਦੀ ਦੂਜੀ ਪਾਰੀ 'ਚ ਅਜੇਤੂ 103 ਦੌੜਾਂ ਬਣਾਈਆਂ। ਵਿਰਾਟ ਦਾ ਕਪਤਾਨ ਦੇ ਰੂਪ 'ਚ 44 ਪਾਰੀਆਂ 'ਚ ਇਹ 10ਵਾਂ ਸੈਂਕੜਾ ਸੀ। ਗਾਵਸਕਰ ਨੇ ਕਪਤਾਨ ਰਹਿੰਦੇ 74 ਪਾਰੀਆਂ 'ਚ 11 ਸੈਂਕੜੇ ਬਣਾਏ ਸਨ।
ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਕਪਤਾਨ ਦੇ ਤੌਰ 'ਤੇ 68 ਪਾਰੀਆਂ 'ਚ 9 ਸੈਂਕੜੇ ਬਣਾਏ ਸਨ ਜਦਕਿ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਦਾ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕਪਤਾਨ ਰਹਿੰਦੇ 43 ਪਾਰੀਆਂ 'ਚ 7 ਸੈਂਕੜੇ ਬਣਾਏ ਸਨ।
ਬੈਂਗਲੁਰੂ ਐੱਫ. ਸੀ. ਜੂਨੀਅਰ ਜਾਪਾਨੀ ਕਲੱਬ ਨਾਲ ਅੰਤਰਰਾਸ਼ਟਰੀ ਫੁੱਟਬਾਲ ਦੋਸਤਾਨਾ ਮੈਚ ਖੇਡੇਗੀ
NEXT STORY