ਨਵੀਂ ਦਿੱਲੀ : ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਨੂੰ ਕਿਸੀ ਜਾਣ ਪਹਿਚਾਣ ਦੀ ਜ਼ਰੂਰਤ ਨਹੀਂ ਹਨ। ਉਹ ਜਦੋਂ ਵੀ ਮੈਚ ਖੇਡਦੇ ਹਨ ਕੋਈ ਨਾ ਕੋਈ ਰਿਕਾਰਡ ਉਸ ਦੇ ਨਿਸ਼ਾਨੇ ‘ਤੇ ਹੁੰਦਾ ਹੈ। ਹਾਲਾਂਕਿ ਇਸ ਵਾਰ ਉਸ ਨੇ ਬਿਨਾਂ ਮੈਚ ਖੇਡ ਹੀ ਇੱਕ ਹੋਰ ਉਪਲੱਬਧੀ ਹਾਸਿਲ ਕਰ ਲਈ ਹੈ।

ਫਿਟਨੈੱਸ, ਜਨੂੰਨ ਅਤੇ ਜਿੱਤ ਦਾ ਜਜ਼ਬਾ ਉਸ ਨੂੰ ਮਹਾਨ ਬਣਾਉਂਦਾ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਿਰਾਟ ਕੋਹਲੀ ਹਰ ਦਿਨ ਖੁਦ ਨੂੰ ਹਰਾ ਕੇ ਖੁਦ ਨਾਲ ਜਿੱਤਦੇ ਹਨ। ਇਹੀ ਕਾਰਨ ਹੈ ਕਿ ਪੂਰੀ ਦੁਨੀਆਂ ਵਿੱਚ ਉਸ ਦੇ ਚਾਹੁਣ ਵਾਲੇ ਕੋਹਲੀ ਦੀ ਇੱਕ ਝਲਕ ਪਾਉਂਣ ਲਈ ਬੇਸਬਰ ਦਿਖਦੇ ਹਨ। ਵਿਰਾਟ ਕੋਹਲੀ ਕ੍ਰਿਕਟ ਜਗਤ ਵਿੱਚ ਤਾਂ ਕਈ ਲੀਜੈਂਡ ਨੂੰ ਪਛਾੜ ਚੁੱਕੇ ਹਨ ਪਰ ਉਸ ਦੀ ਸ਼ਖ਼ਸੀਅਤ ਦੇ ਅੱਗੇ ਰਾਜਨੀਤੀ, ਅਦਾਕਾਰੀ ਦੇ ਸੂਰਮਿਆਂ ਦਾ ਵੀ ਕੱਦ ਛੋਟਾ ਨਜ਼ਰ ਆ ਰਿਹਾ ਹੈ। ਇਹ ਗੱਲ ਅਸੀਂ ਨਹੀਂ ਬਲਕਿ ਉਨ੍ਹਾਂ ਦੀ ਲੋਕ ਪ੍ਰਸਿੱਧੀ ਦੇ ਅੰਕੜੇ ਕਹਿ ਰਹੇ ਹਨ।

ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ 5.5 ਕਰੋੜ ਫਾਲੋਅਰਸ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਇਸ ਮਾਮਲੇ ਵਿਚ ਦੂਸਰੇ ਨੰਬਰ ‘ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਹੈ। ਪ੍ਰਿਯੰਕਾ ਦੇ ਇੰਸਟਾਗ੍ਰਾਮ ‘ਤੇ ਫਾਲੋਅਰਸ ਦੀ ਗਿਣਤੀ 5.21 ਕਰੋੜ ਹੈ। ਇੰਸਟਾਗ੍ਰਾਮ ‘ਤੇ ਸਿਰਫ ਇਨ੍ਹਾਂ ਦੋਨਾਂ ਭਾਰਤੀਆਂ ਦੇ ਹੀ ਪੰਜ ਕਰੋੜ ਤੋਂ ਜ਼ਿਆਦਾ ਫਾਲੋਅਰਸ ਹਨ। ਤੀਸਰੇ ਨੰਬਰ ‘ਤੇ ਦੀਪਿਕਾ ਪਾਦੁਕੋਣ ਹੈ। ਦੀਪਿਕਾ ਦੇ ਫਾਲੋਅਰਸ 4.72 ਕਰੋੜ ਹਨ। ਇੰਸਟਾਗ੍ਰਾਮ ‘ਤੇ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਲਗਭਗ ਡੇਢ ਗੁਣਾ ਹੈ। ਮੋਦੀ ਦੇ ਇੰਸਟਾਗ੍ਰਾਮ ‘ਤੇ 3.94 ਕਰੋੜ ਫਾਲੋਅਰਸ ਹਨ।
ਬਰਥ-ਡੇ : 47 ਸਾਲਾ ਦੇ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ
NEXT STORY