ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2019) ਦਾ ਮੌਜੂਦਾ ਸੀਜ਼ਨ ਅਜੇ ਤਕ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਰਿਹਾ ਹੈ। ਵਿਰਾਟ ਦੀ ਕਪਤਾਨੀ 'ਚ ਟੀਮ ਨੇ ਲਗਾਤਾਰ ਸ਼ੁਰੂਆਤੀ 6 ਮੈਚ ਗੁਆ ਦਿੱਤੇ ਹਨ। ਇੰਨੀ ਹਾਰ ਦੇ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਪਲੇਆਫ ਤਕ ਪਹੁੰਚਣ ਦਾ ਸੁਪਨਾ ਵੀ ਟੁੱਟਦਾ ਨਜ਼ਰ ਆ ਰਿਹਾ ਹੈ।
ਅਜਿਹੇ 'ਚ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਵਿਰਾਟ ਕੋਹਲੀ ਅਤੇ ਬੀ.ਸੀ.ਸੀ.ਆਈ. ਨੂੰ ਇਕ ਖਾਸ ਸਲਾਹ ਦਿੱਤੀ ਹੈ। ਐਤਵਾਰ (7 ਅਪ੍ਰੈਲ) ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਦਿੱਲੀ ਕੈਪੀਟਲਸ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਅਦ ਮਾਈਕਲ ਵਾਨ ਨੇ ਕਿਹਾ, ''ਜੇਕਰ ਬੀ.ਸੀ.ਸੀ.ਆਈ. ਸਮਾਰਟ ਹੈ ਤਾਂ ਉਹ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ ਲਈ ਆਰਾਮ ਦੇ ਦੇਵੇਗਾ। ਵਿਸ਼ਵ ਕੱਪ ਵਰਗੇ ਵੱਡੇ ਈਵੈਂਟ ਤੋਂ ਪਹਿਲਾਂ ਉਸ ਨੂੰ (ਵਿਰਾਟ ਨੂੰ) ਕੁਝ ਆਰਾਮ ਦੇ ਦਿੱਤਾ ਜਾਣਾ ਚਾਹੀਦਾ ਹੈ।''
ਇਸ ਵਜ੍ਹਾ ਨਾਲ ਚੇਨਈ ਗੁਆ ਸਕਦਾ ਹੈ IPL 2019 ਫਾਈਨਲ ਦੀ ਮੇਜ਼ਬਾਨੀ
NEXT STORY