ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਸੋਮਵਾਰ ਨੂੰ ਕੋਵਿਡ-19 ਦਾ ਪਹਿਲਾ ਟੀਕਾ ਲਗਵਾਇਆ। ਮੁੰਬਈ ’ਚ ਰਹਿਣ ਵਾਲੇ ਕੋਹਲੀ ਨੇ ਇੰਸਟਾਗ੍ਰਾਮ ’ਤੇ ਤਸਵੀਰ ਪੋਸਟ ਕੀਤੀ ਹੈ ਜਦਕਿ ਇਸ਼ਾਂਤ ਤੇ ਉਸ ਦੀ ਪਤਨੀ ਪ੍ਰਤਿਮਾ ਨੇ ਵੀ ਟੀਕਾਕਰਨ ਕੇਂਦਰ ਦੀ ਆਪਣੀ ਫ਼ੋਟੋ ਟਵਿੱਟਰ ’ਤੇ ਪਾਈ ਹੈ।
ਇਹ ਵੀ ਪੜ੍ਹੋ : ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਰੋਨਾ ਖ਼ਿਲਾਫ਼ ਜੰਗ ’ਚ ਦਾਨ ਕੀਤੀ ਵੱਡੀ ਰਕਮ
ਇਸ਼ਾਂਤ ਨੇ ਆਪਣੇ ਟਵਿੱਟਰ ਪੇਜ ’ਤੇ ਲਿਖਿਆ ਕਿ ਇਸ ਲਈ ਧੰਨਵਾਦੀ ਹਾਂ ਤੇ ਇਸ ਕੰਮ ਲਈ ਸਾਰੇ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ। ਵਿਵਸਥਾ ਨੂੰ ਚੰਗੀ ਤਰ੍ਹਾਂ ਚਲਦਾ ਵੇਖ ਖ਼ੁਸ਼ੀ ਹੋਈ। ਸਾਰੇ ਛੇਤੀ ਤੋਂ ਛੇਤੀ ਟੀਕਾ ਲਗਵਾਉਣ। ਭਾਰਤੀ ਉਪ ਕਪਤਾਨ ਅਜਿੰਕਯ ਰਾਹਨੇ, ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਪਹਿਲਾਂ ਹੀ ਟੀਕੇ ਲਗਵਾ ਚੁੱਕੇ ਹਨ।
ਭਾਰਤੀ ਟੀਮ ਦੋ ਜੂਨ ਨੂੰ ਇੰਗਲੈਂਡ ਲਈ ਸਾਢੇ ਤਿੰਨ ਮਹੀਨੇ ਦੇ ਦੌਰੇ ’ਤੇ ਰਵਾਨਾ ਹੋਵੇਗੀ। ਇਸ ਦੌਰਾਨ ਉਹ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਤੇ ਉਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਭਾਰਤ ’ਚ ਹੁਣ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਉਨਮੁਕਤ ਚੰਦ ਨੇ ਅਮਰੀਕਾ ’ਚ ਕ੍ਰਿਕਟ ਖੇਡਣ ਦੇ ਪਾਕਿ ਖਿਡਾਰੀ ਦੇ ਦਾਅਵੇ ’ਤੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਰੋਨਾ ਖ਼ਿਲਾਫ਼ ਜੰਗ ’ਚ ਦਾਨ ਕੀਤੀ ਵੱਡੀ ਰਕਮ
NEXT STORY