ਮੈਲਬੋਰਨ : ਭਾਰਤੀ ਕਪਤਾਨ ਵਿਰਾਟ ਕੋਹਲੀ ਟੀਚੇ ਦਾ ਪਿੱਛਾ ਕਰਦਿਆਂ ਆਪਣੇ ਇਕ ਹੋਰ ਸ਼ਾਨਦਾਰ ਸੈਂਕੜੇ ਦੀ ਬਦੌਲਤ 'ਮੈਨ ਆਫ ਦਿ ਮੈਚ' ਖਿਤਾਬ ਨਾਲ ਨਵਾਜੇ ਗਏ। ਭਾਰਤ ਨੇ ਮੰਗਲਵਾਰ ਨੂੰ ਆਸਟਰੇਲੀਆ ਖਿਲਾਫ ਦੂਜੇ ਵਨ ਡੇ ਵਿਚ ਮੇਜ਼ਬਾਨ ਟੀਮ ਦੇ 298 ਦੇ ਸਕੋਰ ਨੂੰ 4 ਗੇਂਦਾਂ ਰਹਿੰਦਿਆਂ 6 ਵਿਕਟਾਂ ਨਾਲ ਹਾਸਲ ਕਰ ਲਿਆ। ਵਿਰਾਟ ਨੇ ਇਸ ਜਿੱਤ ਵਿਚ 104 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਅਤੇ 'ਮੈਨ ਆਫ ਦਿ ਮੈਚ ਬਣੇ'। ਵਨ ਡੇ ਵਿਚ ਇਹ 31ਵਾਂ ਮੌਕਾ ਹੈ ਜਦੋਂ ਵਿਰਾਟ ਇਸ ਖਿਤਾਬ ਨਾਲ ਨਵਾਜੇ ਗਏ।

ਵਿਰਾਟ ਇਸ ਤਰ੍ਹਾਂ ਵਨ ਡੇ ਵਿਚ ਸਭ ਤੋਂ ਵੱਧ ਵਾਰ 'ਮੈਨ ਆਫ ਦਿ ਮੈਚ' ਦਾ ਖਿਤਾਬ ਹਾਸਲ ਕਰਨ ਵਿਚ ਸਾਂਝੇ ਤੌਰ 'ਤੇ 6ਵੇਂ ਸਥਾਨ 'ਤੇ ਆ ਗਏ ਹਨ। ਵਿਰਾਟ ਨੇ ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ, ਭਾਰਤ ਦੇ ਸੌਰਭ ਗਾਂਗੁਲੀ ਅਤੇ ਵਿੰਡੀਜ਼ ਦੇ ਵਿਵਿਅਨ ਰਿਚਰਡਸ ਦੀ ਬਰਾਬਰੀ ਕਰ ਲਈ ਹੈ ਜਿਸ ਨੇ 31 ਵਾਰ ਇਹ ਖਿਤਾਬ ਜਿੱਤਿਆ ਹੈ। 'ਮੈਨ ਆਫ ਦਿ ਮੈਚ' ਪੁਰਸਕਾਰ ਹਾਸਲ ਕਰਨ ਵਿਚ ਵਿਰਾਟ ਤੋਂ ਅੱਗੇ ਹੁਣ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ (32), ਆਸਟਰੇਲੀਆ ਦੇ ਰਿਕੀ ਪੋਂਟਿੰਗ (32), ਦੱਖਣੀ ਅਫਰੀਕਾ ਦੇ ਜੈਕਸ ਕੈਲਿਸ (32), ਸ਼੍ਰੀਲੰਕਾ ਦੇ ਸਨਥ ਜੈ ਸੂਰਯਾ (48) ਅਤੇ ਭਾਰਤ ਦੇ ਸਚਿਨ ਤੇਂਦੁਲਕਰ (62) ਹਨ।
ਦਿਲ ਦਾ ਦੌਰਾ ਪੈਣ ਕਾਰਨ 21 ਸਾਲਾ ਨੌਜਵਾਨ ਕ੍ਰਿਕਟਰ ਦੀ ਮੈਦਾਨ 'ਤੇ ਮੌਤ
NEXT STORY