ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਵਿਚਾਲੇ ਜਾਰੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਅਤੇ ਫੈਸਲਾਕੁੰਨ ਮੁਕਾਬਲਾ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਬੁੱਧਵਾਰ ਨੂੰ ਖੇਡਿਆ ਜਾਵੇਗਾ। ਪਹਿਲੇ ਦੋ ਮੈਚਾਂ 'ਚ ਭਾਰਤੀ ਟੀਮ ਨੇ ਜਿੱਤ ਦਰਜ ਕਰਕੇ ਸੀਰੀਜ਼ 'ਚ ਬੜ੍ਹਤ ਬਣਾਈ ਸੀ। ਇਸ ਤੋਂ ਬਾਅਦ ਮਹਿਮਾਨ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਿਛਲੇ ਦੋਵੇਂ ਮੁਕਾਬਲਿਆਂ 'ਚ ਜਿੱਤ ਹਾਸਲ ਕਰਕੇ ਸੀਰੀਜ਼ ਬਰਾਬਰ ਕਰ ਲਈ। ਮੋਹਾਲੀ 'ਚ ਖੇਡੇ ਗਏ ਚੌਥੇ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 358 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਪਰ ਇਸ ਤੋਂ ਬਾਅਦ ਵੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦਰਅਸਲ ਮੈਚ 'ਚ ਵਿਰਾਟ ਕੋਹਲੀ ਤੋਂ ਇਕ ਵੱਡੀ ਗਲਤੀ ਹੋ ਗਈ ਸੀ।

ਵਿਰਾਟ ਨੂੰ ਲੱਗਾ ਸੀ ਕਿ ਸ਼ਾਇਦ ਮੋਹਾਲੀ 'ਚ ਤਰੇਲ ਨਹੀਂ ਡਿੱਗੇਗੀ, ਪਰ ਉੱਥੇ ਕਾਫੀ ਤਰੇਲ ਡਿੱਗੀ ਸੀ। ਅਜਿਹੇ 'ਚ ਭਾਰਤੀ ਗੇਂਦਬਾਜ਼ਾਂ ਲਈ ਗੇਂਦਬਾਜ਼ੀ ਕਰਨਾ ਸੌਖਾ ਨਹੀਂ ਸੀ। ਜਦਕਿ ਰਾਂਚੀ 'ਚ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਤਰੇਲ ਡਿੱਗੇਗੀ ਪਰ ਤਰੇਲ ਨਹੀਂ ਡਿੱਗੀ ਸੀ। ਵਿਰਾਟ ਨੇ ਇੱਥੇ ਪਹਿਲਾਂ ਗੇਂਦਬਾਜ਼ੀ ਇਹੋ ਸੋਚ ਕੇ ਕੀਤੀ ਸੀ ਕਿ ਇੱਥੇ ਤਰੇਲ ਡਿੱਗੇਗੀ। ਪਰ ਉਨ੍ਹਾਂ ਦਾ ਇਹ ਫੈਸਲਾ ਵੀ ਗਲਤ ਸਾਬਤ ਹੋਇਆ ਸੀ। ਹੁਣ ਫਿਰੋਜ਼ਸ਼ਾਹ ਕੋਟਲੀ ਮੈਦਾਨ 'ਤੇ ਜੇਕਰ ਵਿਰਾਟ ਟਾਸ ਜਿੱਤਦੇ ਹਨ ਤਾਂ ਇਕ ਵੱਡੀ ਸਮੱਸਿਆ ਰਹੇਗੀ ਕਿ ਉਹ ਕਿਹੜਾ ਫੈਸਲਾ ਲੈਣ ਕਿਉਂਕਿ ਕਪਤਾਨ ਵੱਲੋਂ ਤਰੇਲ ਸਬੰਧੀ ਦੋ ਫੈਸਲੇ ਗਲਤ ਸਾਬਤ ਹੋਏ ਹਨ ਪਰ ਵਰਲਡ ਕੱਪ ਤੋਂ ਪਹਿਲਾਂ ਭਾਰਤ ਕਿਸੇ ਵੀ ਕੀਮਤ 'ਤੇ ਇਹ ਸੀਰੀਜ਼ ਗੁਆ ਕੇ ਆਪਣਾ ਮਨੋਬਲ ਨਹੀਂ ਗੁਆਉਣਾ ਚਾਹੇਗਾ।
ਰਿਸ਼ਭ ਪੰਤ ਨੂੰ ਬਰਾਬਰ ਦੀ ਟੱਕਰ ਦਿੰਦੇ ਹਨ ਇਹ 3 ਵਿਕਟਕੀਪਰ ਬੱਲੇਬਾਜ਼
NEXT STORY