ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਉਪਕਪਤਾਨ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਮੁੰਬਈ ਦਾ ਇਹ ਬੱਲੇਬਾਜ਼ ਜਦੋਂ ਲੈਅ 'ਚ ਹੁੰਦਾ ਹੈ ਤਾਂ ਕਿਸੇ ਵੀ ਟੀਚੇ ਦਾ ਪਿੱਛਾ ਕਰਨਾ ਆਸਾਨ ਹੋ ਜਾਂਦਾ ਹੈ। ਵੈਸਟਇੰਡੀਜ਼ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਇੱਥੇ ਕੋਹਲੀ (140) ਅਤੇ ਰੋਹਿਤ (ਅਜੇਤੂ 152) ਨੇ ਦੂਜੇ ਵਿਕਟ ਲਈਅ 246 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਭਾਰਤ ਨੇ 323 ਦੌੜਾਂ ਦੀ ਚੁਣੌਤੀਪੂਰਨ ਟੀਚੇ ਨੂੰ 7.5 ਓਵਰਾਂ ਦੇ ਬਾਕੀ ਰਹਿੰਦੇ ਹਾਸਲ ਕਰ ਲਿਆ।
ਕੋਹਲੀ ਨੇ ਕਿਹਾ,' ਇਹ ਕਾਫੀ ਚੰਗਾ ਲੱਗਦਾ ਹੈ , ਸਾਡੇ ਲਈ ਆਤਮਵਿਸ਼ਵਾਸ ਵਧਾਉਣ ਵਾਲਾ ਹੈ, ਵੈਸਟਇੰਡੀਜ਼ ਨੇ ਵੱਡਾ ਸਕੋਰ ਬਣਾਇਆ ਸੀ, 320 ਦੌੜਾਂ ਦਾ ਟੀਚਾ ਚੁਣੌਤੀਪੂਰਨ ਹੁੰਦਾ ਹੈ, ਪਰ ਸਾਨੂੰ ਪਤਾ ਹੈ ਕਿ ਵੱਡੀ ਸਾਂਝੇਦਾਰੀ ਕਰਕੇ ਇਸ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ, ਜਦੋਂ ਦੂਜੇ ਛੋਰ 'ਤੇ ਰੋਹਿਤ ਹੋਵੇ ਤਾਂ ਇਹ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਹੈ।'

ਭਾਰਤੀ ਕਪਤਾਨ ਨੇ ਕਿਹਾ, ਮੈਂ ਟਾਪ ਤਿੰਨ ਬੱਲੇਬਾਜ਼ਾਂ 'ਚ ਜ਼ਿਆਦਾਤਰ ਸਾਥ ਦੇਣ ਵਾਲੇ ਬੱਲੇਬਾਜ਼ ਦੀ ਭੂਮਿਕਾ 'ਚ ਰਹਿੰਦਾ ਹਾਂ ਕਿਉਂਕਿ ਰੋਹਿਤ ਅਤੇ ਸ਼ਿਖਰ ਧਵਨ ਤੇਜ਼ੀ ਨਾਲ ਦੌੜ ਬਣਾਉਣ ਵਾਲੇ ਖਿਡਾਰੀ ਹਨ, ਕੋਹਲੀ ਨੂੰ 107 ਗੇਂਦਾਂ 'ਚ 140 ਦੌੜਾਂ ਦੀ ਪਾਰੀ ਲਈ 'ਮੈਨ ਆਫ ਦਿ ਮੈਚ' ਪੁਰਸਕਾਰ ਨਾਲ ਨਵਾਜਿਆ ਗਿਆ, ਉਨ੍ਹਾਂ ਨੇ ਕਿਹਾ ਕਿ ਉਹ ਬੱਲੇਬਾਜ਼ੀ ਦਾ ਅੰਨਦ ਮਾਣ ਰਹੇ ਸਨ।
ਸਾਇਨਾ, ਸਿੰਧੂ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ ਫ੍ਰੈਂਚ ਓਪਨ ਖਿਤਾਬ 'ਤੇ
NEXT STORY