ਨਵੀਂ ਦਿੱਲੀ—ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਕ ਵੱਡੇ ਵਿਵਾਦ 'ਚ ਘਿਰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਇਕ ਐਪ ਲਾਂਚ ਕੀਤਾ, ਜਿਸ 'ਚ ਇਕ ਕਾਮੈਂਟ 'ਚ ਉਨ੍ਹਾਂ ਕਿਹਾ ਕਿ ਜਿਨਾਂ ਭਾਰਤੀਆਂ ਨੂੰ ਦੂਜੇ ਦੇਸ਼ਾਂ ਦੇ ਖਿਡਾਰੀ ਪਸੰਦ ਹਨ ਉਨ੍ਹਾਂ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ, ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨਾ ਸਿਰਫ ਵਿਰਾਟ ਕੋਹਲੀ ਟ੍ਰੋਲ ਹੋ ਰਹੇ ਹਨ, ਬਲਕਿ ਉਨ੍ਹਾਂ ਦੇ ਰਾਸ਼ਟਰੀਪ੍ਰੇਮ 'ਤੇ ਵੀ ਸਵਾਲ ਉਠ ਰਹੇ ਹਨ।
ਦਰਅਸਲ ਇਕ ਫੈਨ ਨੇ ਇੰਸਟਾਗ੍ਰਾਮ 'ਤੇ ਕੋਹਲੀ ਬਾਰੇ ਲਿਖਿਆ, 'ਓਵਰ ਰੇਟੇਡ ਬੈਟਸਮੈਨ ਹੈ' ਮੈਨੂੰ ਉਨ੍ਹਾਂ ਦੀ ਬੱਲੇਬਾਜ਼ੀ 'ਚ ਕੁਝ ਖਾਸ ਨਜ਼ਰ ਨਹੀਂ ਆਉਂਦਾ। ਮੈਂ ਭਾਰਤੀਆਂ ਤੋਂ ਜ਼ਿਆਦਾ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਦੇਖਣਾ ਪਸੰਦ ਕਰਦਾ ਹਾਂ।'
ਦੀਵਾਲੀ ਦੇ ਮੌਕੇ 'ਤੇ ਕ੍ਰਿਕਟ ਫੈਨਜ਼ ਵਿਰਾਟ ਕੋਹਲੀ ਦੇ ਇਸ ਕਾਮੈਂਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਖਰੀ-ਖੋਟੀ ਸੁਣਾ ਰਹੇ ਹਨ। ਕਈ ਲੋਕਾਂ ਨੇ ਲਿਖਿਆ ਹੈ ਕਿ ਵਿਰਾਟ ਕਿਸੇ ਨੂੰ ਦੇਸ਼ ਤੋਂ ਬਾਹਰ ਭੇਜਣ ਵਾਲੇ ਕੌਣ ਹੁੰਦੇ ਹਨ, ਜਦਕਿ ਟਵਿਟਰ ਤੇ ਸਾਲ 2008 ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਅੰਡਰ-19 ਵਰਲਡ ਕੱਪ 'ਚ ਆਪਣੀ ਇੰਟਰਵਿਊ ਦੌਰਾਨ ਕੋਹਲੀ ਦੱਸ ਰਹੇ ਹਨ ਕਿ ਉਨ੍ਹਾਂ ਦੇ ਪਸੰਦੀਦਾ ਕ੍ਰਿਕਟਰ ਸਾਊਥ ਅਫਰੀਕਾ ਦੇ ਹਰਸ਼ਲ ਗਿਬਸ ਹਨ।
ਇਸ ਤੋਂ ਇਲਾਵਾ ਕਈ ਲੋਕਾਂ ਨੂੰ ਲੱਗਦਾ ਹੈ ਕਿ ਮੀਡੀਆ ਦੇ ਜਰੀਏ ਲਗਾਤਾਰ ਭਿਸ਼ਟ , ਮੈਦਾਨ 'ਤੇ ਗਾਲੀ ਗਲੋਚ ਅਤੇ ਵਿਵਾਦਿਤ ਬਿਆਨ ਵਿਰਾਟ ਕੋਹਲੀ ਨੂੰ ਕਦੀ ਵੀ ਸਚਿਨ ਤੇਂਦੁਲਕਰ ਜਿੰਨਾ ਮਹਾਨ ਨਹੀਂ ਬਣਨ ਦੇਣਗੇ।
ਇੰਨਾ ਹੀ ਨਹੀਂ ਵਿਰਾਟ ਕੋਹਲੀ ਨੂੰ ਆਪਣੇ ਪੀਣ ਦੇ ਪਾਣੀ ਤੋਂ ਇਲਾਵਾ ਔਡੀ ਅਤੇ ਪਊਮਾ ਵਰਗੇ ਇੰਟਰਨੈਸ਼ਨਲ ਬ੍ਰਾਡ ਕਾਰਨ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਉਨ੍ਹਾਂ ਦੇ ਇਟਲੀ 'ਚ ਵਿਆਹ ਕਰਨ ਨੂੰ ਲੈ ਕੇ ਵੀ ਸਵਾਲ ਉਠ ਰਹੇ ਹਨ। ਹਾਲਾਂਕਿ ਆਪਣੇ ਪਤੀ ਦੇ ਬਚਾਅ 'ਚ ਅਨੁਸ਼ਕਾ ਨੇ ਵੀ ਸੋਸ਼ਲ ਮੀਡੀਆ 'ਤੇ ਕੋਈ ਕਾਮੈਂਟ ਨਹੀਂ ਕੀਤਾ ਹੈ।
-ਸਵਾਮੀ ਆਏ ਵਿਰਾਟ 'ਤੇ ਪੱਖ 'ਚ
ਜਦੋਂ ਹਾਰ ਕੋਈ ਸੋਸ਼ਲ ਮੀਡੀਆ 'ਤੇ ਵਿਰਾਟ ਕੋਹਲੀ ਦੀ ਖਿਲਾਫਤ ਕਰ ਰਿਹਾ ਹੈ ਤਾਂ ਉਸ ਦੌਰ 'ਚ ਭਾਜਪਾ ਦੇ ਰਾਜਸਭਾ ਸੰਸਦ ਅਤੇ ਸਾਬਕਾ ਕੇਂਦਰੀ ਮੰਤਰੀ ਸੁਬਰਮਨੀਅਮ ਸੁਵਾਮੀ ਨੇ ਕਿਹਾ ਕਿ ਵਿਰਾਟ ਕੋਹਲੀ ਨੇ ਸਵਾਲ ਪੁੱਛਣ ਵਾਲੇ ਨੂੰ ਵਿਦੇਸ਼ ਜਾਣ ਦੀ ਸਲਾਹ ਦੇ ਕੇ ਕੀ ਗੁਨਾਹ ਕਰ ਦਿੱਤਾ ਹੈ, ਦੋਵਾਂ ਕੋਲ ਬੋਲਣ ਦੀ ਆਜ਼ਾਦੀ ਹੈ, ਪਰ ਮੀਡੀਆ ਸਿਰਫ ਵਿਰਾਟ ਦੇ ਪਿੱਛੇ ਪਿਆ ਹੈ।'
...ਤਾਂ ਇਸ ਕਾਰਨ ਕੋਹਲੀ ਨੇ ਤੇਜ਼ ਗੇਂਦਬਾਜ਼ਾਂ ਨੂੰ IPL ਨਾ ਖੇਡਣ ਦੀ ਦਿੱਤੀ ਸਲਾਹ
NEXT STORY