ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਚਾਹੁੰਦੇ ਹਨ ਕਿ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੂੰ ਆਈ.ਪੀ.ਐੱਲ. 'ਚ ਆਰਾਮ ਦਿੱਤਾ ਜਾਵੇ ਤਾਂ ਜੋ ਉਹ ਇਸ ਟੂਰਨਾਮੈਂਟ ਦੇ ਤੁਰੰਤ ਬਾਅਦ ਸ਼ੁਰੂ ਹੋਣ ਵਾਲੇ ਵਰਲਡ ਕੱਪ ਲਈ 'ਫ੍ਰੈਸ਼ ਅਤੇ ਫਿੱਟ' ਹੋਣ। ਖਬਰਾਂ ਮੁਤਾਬਕ ਬੀ.ਸੀ.ਸੀ.ਆਈ. ਦੇ ਸੂਤਰਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਗਠਤ ਕ੍ਰਿਕਟ ਪ੍ਰਸ਼ਾਸਕਾਂ ਦੀ ਕਮੇਟੀ ਜਾਂ ਸੀ.ਓ.ਏ. ਦੇ ਨਾਲ ਬੈਠਕ 'ਚ ਕੋਹਲੀ ਨੇ ਇਹ ਸੁਝਾਅ ਦਿੱਤਾ ਹੈ ਕਿ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਅਗਲੇ ਸਾਲ ਵਿਸ਼ਵ ਕੱਪ 'ਚ ਖੇਡ ਦੇ ਸੰਭਾਵੀ ਹੋਰ ਤੇਜ਼ ਗੇਂਦਬਾਜ਼ਾਂ ਨੂੰ ਟੀ-20 ਟੂਰਨਾਮੈਂਟ 'ਚ ਹਿੱਸਾ ਨਹੀਂ ਲੈਣਾ ਚਾਹੀਦਾ ਹੈ। ਹਾਲਾਂਕਿ ਕੋਹਲੀ ਦੀ ਇਸ ਸਲਾਹ 'ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਅਗਲੇ ਸਾਲ ਇੰਗਲੈਂਡ 'ਚ 30 ਮਈ ਤੋਂ ਲੈ ਕੇ 14 ਜੁਲਾਈ ਤੱਕ ਹੋਵੇਗਾ। ਜਦਕਿ ਆਈ.ਪੀ.ਐੱਲ. ਅਪ੍ਰੈਲ ਦੇ ਪਹਿਲੇ ਹਫਤੇ ਤੋਂ ਲੈ ਕੇ ਮਈ ਦੇ ਤੀਜੇ ਹਫਤੇ ਤੱਕ ਚਲਣ ਦੀ ਉਮੀਦ ਹੈ। ਟੀਮ ਇੰਡੀਆ ਵੱਲੋਂ ਸੁਝਾਅ ਹੈ ਕਿ ਵਰਲਡ ਕੱਪ 'ਚ ਖੇਡਣ ਲਈ ਆਈ.ਪੀ.ਐੱਲ. 'ਚ ਹਿੱਸਾ ਨਾ ਲੈਣ ਵਾਲਿਆਂ ਨੂੰ ਬੀ.ਸੀ.ਸੀ.ਆਈ. ਵੱਲੋਂ ਮੁਆਵਜ਼ਾ ਮਿਲਣਾ ਚਾਹੀਦਾ ਹੈ। ਹਾਲਾਂਕਿ ਇਸ ਵਿਚਾਰ ਨਾਲ ਸਹਿਮਤ ਕੁਝ ਹੋਰ ਲੋਕਾਂ ਦੀ ਰਾਏ ਸੀ ਕਿ ਤੇਜ਼ ਗੇਂਦਬਾਜ਼ਾਂ ਨੂੰ ਆਈ.ਪੀ.ਐੱਲ. ਦੇ ਪਹਿਲੇ ਜਾਂ ਦੂਜੇ ਹਾਫ 'ਚ ਸ਼ਿਰਕਤ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਲੋੜੀਂਦਾ ਆਰਮ ਮਿਲ ਸਕੇ।

ਤੇਜ਼ ਗੇਂਦਬਾਜ਼ਾਂ 'ਤੇ ਇਹ ਵਿਚਾਰ-ਵਟਾਂਦਰਾ ਸੀ.ਓ.ਏ. ਮੈਂਬਰ ਵਿਨੋਦ ਰਾਏ ਅਤੇ ਡਾਇਨਾ ਐਡੁਲਜੀ ਵੱਲੋਂ ਬੁਲਾਈ ਗਈ ਮੀਟਿੰਗ 'ਚ ਹੋਇਆ। ਇਹ ਬੈਠਕ ਟੀਮ ਇੰਡੀਆ ਦੇ ਇੰਗਲੈਂਡ ਅਤੇ ਹੋਰ ਵਿਦੇਸ਼ੀ ਦੌਰਿਆਂ 'ਤੇ ਖਰਾਬ ਪ੍ਰਦਰਸ਼ਨ ਦੀ ਸਮੀਖਿਆ ਲਈ ਬੁਲਾਈ ਗਈ ਸੀ। ਇਸ ਬੈਠਕ 'ਚ ਵਿਰਾਟ ਤੋਂ ਇਲਾਵਾ ਅਜਿੰਕਯ ਰਹਾਨੇ, ਰੋਹਿਤ ਸ਼ਰਮਾ, ਕੋਚ ਰਵੀ ਸ਼ਾਸਤਰੀ ਅਤੇ ਮੁੱਖ ਸਲੈਕਟਰ ਐੱਮ.ਐੱਸ.ਕੇ. ਪ੍ਰਸਾਦ ਵੀ ਸ਼ਾਮਲ ਹੋਏ ਸਨ।

ਜਾਣਕਾਰ ਮੰਨਦੇ ਹਨ ਕਿ ਕੋਹਲੀ ਦੀ ਇਹ ਮੰਗ ਬੀ.ਸੀ.ਸੀ.ਆਈ. ਅਤੇ ਉਨ੍ਹਾਂ ਆਈ.ਪੀ.ਐੱਲ. ਫ੍ਰੈਂਚਾਈਜ਼ੀਆਂ ਵਿਚਾਲੇ ਟਕਰਾਅ ਦੀ ਵਜ੍ਹਾ ਬਣ ਸਕਦੀ ਹੈ ਜਿਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਨੂੰ ਖਰੀਦਣ ਲਈ ਕਾਫੀ ਵੱਡੀ ਰਕਮ ਖਰਚ ਕੀਤੀ ਹੈ। ਇਹ ਵੀ ਖਬਰ ਹੈ ਕਿ ਕੋਹਲੀ, ਸ਼ਰਮਾ ਅਤੇ ਰਹਾਨੇ ਨੇ ਬੱਲੇਬਾਜ਼ਾਂ ਨੂੰ ਆਰਾਮ ਦੇਣ ਦੀ ਕੋਈ ਮੰਗ ਨਹੀਂ ਕੀਤੀ ਹੈ। ਕੋਹਲੀ ਖ਼ੁਦ ਆਰ.ਸੀ.ਬੀ. ਦੇ ਕਪਤਾਨ ਹਨ। ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਦੀ ਅਗਵਾਈ ਕਰਦੇ ਹਨ ਜਦਕਿ ਸਟੀਵ ਸਮਿਥ 'ਤੇ ਗੇਂਦ ਨਾਲ ਛੇੜਛਾੜ ਦਾ ਦੋਸ਼ ਲੱਗਣ ਦੇ ਬਾਅਦ ਅਜਿੰਕਯ ਰਹਾਨੇ ਨੂੰ ਰਾਜਸਥਾਨ ਰਾਇਲਸ ਦੀ ਕਪਤਾਨੀ ਕਰਨੀ ਪਈ ਸੀ।
ਖੇਡ ਮੰਤਰੀ ਤੋਂ ਲੈ ਕੇ ਵੱਡੇ ਖਿਡਾਰੀਆਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ
NEXT STORY