ਮੈਲਬੋਰਨ— ਭਾਰਤ ਨੇ ਆਸਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਇਸੇ ਦੇ ਨਾਲ ਭਾਰਤੀ ਟੀਮ ਦਾ ਕਰੀਬ ਤਿੰਨ ਮਹੀਨੇ ਲੰਬਾ ਕੌਮਾਂਤਰੀ ਦੌਰਾ ਵੀ ਖ਼ਤਮ ਹੋ ਗਿਆ। ਸੀਰੀਜ਼ ਖ਼ਤਮ ਹੋਣ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਨਾਲ ਆਸਟਰੇਲੀਆਈ ਓਪਨ ਦਾ ਮੈਚ ਦੇਖਣ ਪਹੁੰਚੇ। ਇਸ ਦੀ ਇਕ ਤਸਵੀਰ 'ਚ ਅਨੁਸ਼ਕਾ ਨੇ ਵਿਰਾਟ ਕੋਹਲੀ ਨੂੰ ਇਕ ਨਵਾਂ ਨਾਂ ਦੇ ਦਿੱਤਾ।
ਅਨੁਸ਼ਕਾ ਨੇ ਆਸਟਰੇਲੀਅਨ ਓਪਨ ਟੈਨਿਸ ਕੋਰਟ ਤੋਂ ਵਿਰਾਟ ਦੇ ਨਾਲ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, 'ਖੂਬਸੂਰਤ ਸਨੀ ਡੇ ਵਿਦ ਬਿਊਟੀਫੁਲ ਸਨੀ ਬੁਆਏ'।

ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਸੀਰੀਜ਼ ਦਾ ਆਖ਼ਰੀ ਮੈਚ ਮੈਲਬੋਰਨ ਕ੍ਰਿਕਟ ਗ੍ਰਾਊਂਡ 'ਤੇ ਖੇਡਿਆ ਗਿਆ ਸੀ। ਸ਼ੁੱਕਰਵਾਰ ਨੂੰ ਖੇਡੇ ਗਏ ਇਸ ਮੈਚ 'ਚ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ। ਮਹਿੰਦਰ ਸਿੰਘ ਧੋਨੀ ਨੇ ਲਗਾਤਾਰ ਤਿੰਨ ਵਨ ਡੇ ਮੈਚਾਂ 'ਚ ਅਰਧ ਸੈਂਕੜੇ ਜੜੇ ਅਤੇ ਉਨ੍ਹਾਂ ਨੂੰ ਇਸ ਲਈ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ।
ਰਿਸ਼ਭ ਪੰਤ ਹੈ ਪਰ ਧੋਨੀ ਦੀ ਜਗ੍ਹਾ ਲੈਣਾ ਮੁਸ਼ਕਲ ਹੋਵੇਗਾ : ਰਵੀ ਸ਼ਾਸਤਰੀ
NEXT STORY