ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਆਪਣਾ 30ਵਾਂ ਜਨਮ ਦਿਨ ਮਨਾਉਣ ਲਈ ਦੇਵਭੂਮੀ ਦੇ ਨਾਂ ਨਾਲ ਪ੍ਰਸਿੱਧ ਧਾਰਮਿਕ ਸ਼ਹਿਰ ਹਰਿਦੁਆਰ 'ਚ ਹੈ ਤੇ ਉਥੇ ਹੀ ਉਸ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਵਧਾਈ ਦੇ ਰਹੇ ਹਨ।

ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਕਈ ਰਿਕਾਰਡ ਆਪਣੇ ਨਾਂ ਕਰਨ ਵਾਲਾ ਕੋਹਲੀ ਹਰਿਦੁਆਰ ਵਿਚ ਪਤਨੀ ਅਨੁਸ਼ਕਾ ਸ਼ਰਮਾ ਨਾਲ ਗਿਆ ਹੈ। ਕੋਹਲੀ ਨੂੰ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਿਆਂ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵੀ ਸ਼ਾਮਲ ਹੈ। ਉਸ ਨੇ ਟਵੀਟ ਕੀਤਾ, ''ਆਉਣ ਵਾਲੇ ਸਾਲਾਂ ਵਿਚ ਤੁਹਾਡੀ ਸਫਲਤਾ ਤੇ ਖੁਸ਼ੀ ਦੀ ਕਾਮਨਾ ਕਰਦਾ ਹਾਂ। ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਕੋਹਲੀ।''
ਅਨੁਸ਼ਕਾ ਨੇ ਟਵਿਟਰ 'ਤੇ ਲਿਖਿਆ, ''ਇਨ੍ਹਾਂ ਦੇ ਜਨਮ ਲਈ ਪ੍ਰਮਾਤਮਾ ਦਾ ਧੰਨਵਾਦ।''
ਬੀ. ਸੀ. ਸੀ. ਆਈ. ਨੇ ਵੀ ਕੋਹਲੀ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ, ''ਕਈ ਮੈਚ ਜੇਤੂ ਪਾਰੀਆਂ ਖੇਡਣ ਵਾਲੇ ਭਾਰਤੀ ਟੀਮ ਦੇ ਕਪਤਾਨ ਤੇ ਰਨ ਮਸ਼ੀਨ ਵਿਰਾਟ ਕੋਹਲੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ।''
ਵੀ. ਵੀ. ਐੱਸ. ਲਕਸ਼ਮਣ ਨੇ ਟਵਿਟਰ 'ਤੇ ਲਿਖਿਆ, ''ਵਿਰਾਟ ਕੋਹਲੀ ਨੂੰ ਆਉਣ ਵਾਲੇ ਸਾਲਾਂ 'ਚ ਢੇਰ ਸਾਰੀਆਂ ਸਫਲਤਾਵਾਂ ਮਿਲਣ।'
ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਆਪਣੇ ਪੁਰਾਣੇ ਅੰਦਾਜ਼ ਵਿਚ ਟਵੀਟ ਕੀਤਾ, ''ਇਸ ਧਨਤੇਰਸ 'ਤੇ ਮੇਰੀਆਂ ਸ਼ੁੱਭਕਾਮਨਾਵਾਂ ਹਨ ਕਿ ਅਗਲਾ ਇਕ ਸਾਲ ਤੁਹਾਡੇ ਲਈ 'ਰਨਤੇਰਸ' ਬਣਿਆ ਰਹੇ। ਜਨਮ ਦਿਨ ਦੀ ਵਧਾਈ।''
ਸਾਬਕਾ ਖਿਡਾਰੀ ਮੁਹੰਮਦ ਕੈਫ ਨੇ ਟਵੀਟ ਕੀਤਾ, ''ਹੱਥ ਦੀ ਜਾਦੂਈ ਛੜੀ ਨਾਲ ਸਾਨੂੰ ਸਾਰਿਆਂ ਨੂੰ ਖੁਸ਼ ਕਰਨ ਵਾਲਾ, ਇਕ ਅਜਿਹਾ ਇਨਸਾਨ ਜਿਹੜਾ ਪ੍ਰਦਰਸ਼ਨ ਵਿਚ ਨਿਰੰਤਰਤਾ ਨੂੰ ਨਵੀਂ ਪਰਿਭਾਸ਼ਾ ਦੇ ਰਿਹਾ ਹੈ ਤੇ ਜਿਸ ਵਿਚ ਚੰਗਾ ਕਰਨ ਦੀ ਭੁੱਖ ਹੈ, ਮੇਰੀਆਂ ਸ਼ੁੱਭਕਮਨਾਵਾਂ ਹਨ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਸਰਵਸ੍ਰੇਸ਼ਠ ਹੋਵੇ।''
ਕੋਹਲੀ ਹਾਲ ਹੀ ਵਿਚ ਵਨ ਡੇ 'ਚ ਸਭ ਤੋਂ ਵੱਧ ਤੇਜ਼ੀ ਨਾਲ 10 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਪਹਿਲਾਂ ਇਹ ਰਿਕਾਰਡ ਤੇਂਦੁਲਕਰ ਦੇ ਨਾਂ ਸੀ, ਜਿਸ ਨੇ 259 ਮੈਚਾਂ ਵਿਚ ਇਹ ਰਿਕਾਰਡ ਬਣਾਇਆ ਸੀ, ਜਦਕਿ ਕੋਹਲੀ ਨੇ ਇਹ ਅੰਕੜਾ ਸਿਰਫ 205 ਮੈਚਾਂ 'ਚ ਛੂਹ ਲਿਆ।
ਮੁੰਬਈ ਦੀ ਟਰੇਨ 'ਚ ਦਿਖਾਈ ਦਿੱਤਾ ਸ਼ਾਸਤਰੀ ਦਾ ਹਮਸ਼ਕਲ, ਫੈਂਸ ਨੇ ਕੀਤੇ ਖੂਬ ਟਰੋਲ
NEXT STORY