ਸਪੋਰਟ ਡੈਸਕ— ਇੰਗਲੈਂਡ 'ਚ 30 ਮਈ ਤੋਂ ਕ੍ਰਿਕਟ ਦੇ ਸਭ ਤੋਂ ਵੱਡੇ ਮਹਾਕੁੰਭ ਵਰਲਡ ਕੱਪ ਦਾ ਆਗਾਜ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਰੀਅਂ ਟੀਮਾਂ ਨੇ ਆਪਣੀ ਤਿਆਰੀਆਂ ਵੀ ਲਗਭਗ ਪੂਰੀ ਕਰ ਲਈਆਂ ਹਨ ਤੇ ਖਿਡਾਰੀਆਂ ਦੇ ਨਾਂ ਵੀ ਤੈਅ ਕਰ ਦਿੱਤੇ ਗਏ ਹਨ। ਉਥੇ ਹੀ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਆਈ. ਪੀ. ਐੱਲ. 2019 'ਚ ਹੀ ਟੀਮ ਇੰਡੀਆ ਦੇ ਸਿਲੈਕਟਰਸ ਨੇ 15 ਮੈਂਮਬਰੀ ਟੀਮ ਦਾ ਐਲਾਨ ਕੀਤਾ ਸੀ। ਇਸ 'ਚ ਸਭ ਤੋਂ ਜ਼ਿਆਦਾ ਜਿਸ ਨਾਂ ਨੂੰ ਲੈ ਕੇ ਚਰਚਾ ਹੋਈ ਸੀ ਉਹ ਸੀ ਦੂੱਜੇ ਵਿਕਟਕੀਪਰ ਬੱਲੇਬਾਜ਼ ਦੀ ਆਪਸ਼ਨ ਦੇ ਤੌਰ 'ਤੇ ਰਿਸ਼ਭ ਪੰਤ ਨੂੰ ਟੀਮ 'ਚ ਮੌਕਾ ਨਾ ਦਿੱਤਾ ਜਾਣਾ। ਉਸ ਦੀ ਜਗ੍ਹਾ ਟੀਮ 'ਚ ਖ਼ੁਰਾਂਟ ਦਿਨੇਸ਼ ਕਾਰਤਿਕ ਨੂੰ ਸ਼ਾਮਿਲ ਕੀਤਾ ਗਿਆ ਸੀ। ਹੁਣ ਅਜਿਹਾ ਕਿਉਂ ਕੀਤਾ ਗਿਆ ਹੈ ਇਸ ਨੂੰ ਲੈ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹੁਣ ਖੁਲਾਸਾ ਕੀਤਾ ਹੈ।
ਟੀਮ ਦੇ ਐਲਾਨ ਤੋਂ ਪਹਿਲਾਂ ਲਗਭਗ ਇਹ ਮੰਨਿਆ ਜਾ ਰਿਹਾ ਸੀ ਕਿ ਪੰਤ ਨੂੰ ਟੀਮ 'ਚ ਮੌਕਾ ਮਿਲੇਗਾ ਪਰ ਕਪਤਾਨ ਵਿਰਾਟ ਕੋਹਲੀ ਨੇ ਟਾਈਮਸ ਆਫ ਇੰਡੀਆ ਨੂੰ ਦਿੱਤੇ ਗਏ ਇੱਕ ਇੰਟਰਵੀਊ ਦੇ ਦੌਰਾਨ ਦੱਸਿਆ ਕਿ ਕਾਰਤਿਕ ਦਾ ਅਨੁਭਵ ਤੇ ਦਬਾਅ ਦੇ ਮੌਕੇ 'ਚ ਉਸ ਨੂੰ ਝੇਲਣ ਦੀ ਸਮਰੱਥਾ ਨੇ ਹੀ ਪੰਤ ਦੀ ਜਗ੍ਹਾ ਟੀਮ 'ਚ ਤਰਜੀਹ ਦਿੱਤੀ ਹੈ। ਕਾਰਤਿਕ ਨੇ ਭਾਰਤੀ ਟੀਮ 'ਚ 2004 'ਚ ਆਪਣਾ ਡੈਬਿਊ ਕੀਤਾ ਸੀ ਤੇ ਭਾਰਤ ਲਈ ਕਰੀਬ 100 ਵਨ-ਡੇ ਮੈਚ ਖੇਡ ਚੁੱਕੇ ਹਨ। ਦੱਸ ਦੇਈਏ ਕਿ 23 ਮਈ ਤੱਕ ਟੀਮ 'ਚ ਬਦਲਾਅ ਕੀਤਾ ਜਾ ਸਕਦਾ ਹੈ, ਉਥੇ ਹੀ ਕਈ ਲੋਕਾਂ ਦਾ ਮੰਨਣਾ ਹੈ ਕਿ ਭਾਰਤੀ ਟੀਮ ਇਸ ਵਰਲਡਕੱਪ 'ਚ ਪੰਤ ਨੂੰ ਜਰੂਰ ਮਿਸ ਕਰੇਗੀ।
ਯੁਵਰਾਜ ਨੂੰ ਮੌਕਾ ਨਾ ਦੇਣ 'ਤੇ ਭੜਕਿਆ ਇਹ ਬਾਲੀਵੁੱਡ ਐਕਟਰ, ਇਸ ਤਰ੍ਹਾਂ ਕੱਢੀ ਭੜਾਸ
NEXT STORY