ਸਪੋਰਟਸ ਡੈਸਕ— ਨਿਊਜ਼ੀਲੈਂਡ ਨਾਲ ਖੇਡੀ ਗਈ ਟੈਸਟ ਸੀਰੀਜ਼ ’ਚ ਮਿਲੀ ਹਾਰ ਦੇ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਗੇਂਦਬਾਜ਼ਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਗੇਂਦਬਾਜ਼ਾਂ ਦੀ ਵਧਦੀ ਉਮਰ ਦੇ ਕਾਰਨ ਟੀਮ ਦੇ ਥਿੰਕ ਟੈਂਕ ਨੇ ਨੇੜੇ ਭਵਿੱਖ ’ਚ ਤੇਜ਼ ਗੇਂਦਬਾਜ਼ਾਂ ਦੀ ਨਵੀਂ ਪੀੜ੍ਹੀ ਤਿਆਰ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਹੈ। ਜਸਪ੍ਰੀਤ ਬੁਮਰਾਹ ਦੇ ਕਈ ਹੋਰ ਸਾਲਾਂ ਤਕ ਟੀਮ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨ ਦੀ ਉਮੀਦ ਹੈ ਪਰ 32 ਸਾਲ ਦੇ ਹੋਣ ਵਾਲੇ ਇਸ਼ਾਂਤ ਸ਼ਰਮਾ ਅਤੇ 29 ਸਾਲ ਦੇ ਮੁਹੰਮਦ ਸ਼ੰਮੀ ਪਹਿਲਾਂ ਹੀ ਆਪਣੀ ਖੇਡ ਦੇ ਸਿਖਰ ’ਤੇ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਉਮੇਸ਼ ਯਾਦਵ ਵੀ ਇਸ ਸਾਲ 33 ਸਾਲ ਦੇ ਹੋ ਜਾਣਗੇ।
ਅਗਲੇ ਕੁਝ ਸਾਲਾਂ ਦੀ ਯੋਜਨਾ ਨੂੰ ਲੁਕੋਏ ਬਿਨਾ ਕੋਹਲੀ ਨੇ ਕਿਹਾ ਕਿ ਹੁਣ ਇਹ ਖਿਡਾਰੀ ਯੁਵਾ ਨਹੀਂ ਹੋਣ ਵਾਲੇ, ਇਸ ਲਈ ਸਾਨੂੰ ਬੇਹੱਦ ਸਾਵਧਾਨ ਅਤੇ ਜਾਗਰੂਕ ਰਹਿਣਾ ਹੋਵੇਗਾ ਅਤੇ ਸਵੀਕਾਰ ਕਰਨਾ ਹੋਵੇਗਾ ਕਿ ਇਹ ਉਹ ਸਥਿਤੀ ਹੈ ਜਿਸ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸਾਡੇ ਕੋਲ ਅਜਿਹੇ ਖਿਡਾਰੀ ਹੋਣੇ ਚਾਹੀਦੇ ਹਨ ਜੋ ਉਨ੍ਹਾਂ ਦੀ ਜਗ੍ਹਾ ਲੈ ਸਕਣ। ਇਸ਼ਾਂਤ ਦਾ ਰਿਹੈਬਲੀਟੇਸ਼ਨ ਚੰਗਾ ਨਹੀਂ ਰਿਹਾ ਜਿਸ ਦੇ ਕਾਰਨ ਉਨ੍ਹਾਂ ਦੇ ਗਿੱਟੇ ਦੀ ਸੱਟ ਦੁਬਾਰਾ ਉਭਰ ਆਈ ਹੈ। ਪਿਛਲੇ ਦੋ ਸਾਲਾਂ ’ਚ ਸ਼ੰਮੀ ’ਤੇ ਪਿਆ ਬੋਝ ਸੰਕੇਤ ਹੈ ਕਿ ਸ਼ਾਇਦ ਅਗਲੇ ਦੋ ਸਾਲਾਂ ’ਚ ਟੀਮ ਨੂੰ ਤੇਜ਼ ਗੇਂਦਬਾਜ਼ੀ ਵਿਭਾਗ ’ਚ ਬਦਲਾਅ ਕਰਨ ਲਈ ਤਿਆਰ ਰਹਿਣਾ ਹੋਵੇਗਾ।
ਨਵੇਂ ਹੁਨਰ ’ਤੇ ਧਿਆਨ ਦੇਣ ਦਾ ਸੰਕੇਤ ਦਿੰਦੇ ਹੋਏ ਕੋਹਲੀ ਨੇ ਕਿਹਾ ਕਿ ਵੱਡੀ ਤਸਵੀਰ ਦੇਖੀਏ ਤਾਂ ਸਾਨੂੰ ਇਹ ਪਛਾਣ ਕਰਨ ਦੀ ਜ਼ਰੂਰਤ ਹੈ ਕਿ ਅਗਲੇ ਤਿੰਨ-ਚਾਰ ਖਿਡਾਰੀ ਕੌਣ ਹੋਣਗੇ ਜੋ ਪੱਧਰ ਨੂੰ ਬਰਕਰਾਰ ਰਖ ਸਕਣ ਕਿਉਂਕਿ ਤੁਸੀਂ ਨਹੀਂ ਚਾਹੁੰਦੇ ਕਿ ਜੇਕਰ ਅਚਾਨਕ ਕੋਈ ਬਾਹਰ ਹੋ ਜਾਵੇ ਤਾਂ ਉਸ ਦੀ ਕਮੀ ਮਹਿਸੂਸ ਹੋਵੇ। ਬਕੌਲ ਕੋਹਲੀ ਕ੍ਰਿਕਟ ’ਚ ਅਜਿਹਾ ਹੀ ਹੁੰਦਾ ਹੈ। ਸਮੇਂ-ਸਮੇਂ ’ਤੇ ਛੋਟੇ ਪੱਧਰ ’ਤੇ ਬਦਲਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਤੁਹਾਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਅਜਿਹਾ ਨਹੀਂ ਹੋ ਸਕਦਾ ਕਿ ਤੁਸੀਂ ਕਿਸੇ ਖਿਡਾਰੀ ਦਾ ਇਸਤੇਮਾਲ ਕਰੋ ਅਤੇ ਜਦੋਂ ਉਹ ਜਾਵੇ ਤਾਂ ਸਾਡੇ ਕੋਲ ਕੋਈ ਬਦਲ ਨਾ ਹੋਵੇ। ਮੈਨੂੰ ਲਗਦਾ ਹੈ ਕਿ ਇਕ ਟੀਮ ਦੇ ਤੌਰ ’ਤੇ ਸਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਸੰਭਵ ਹਨ। ਕਪਤਾਨ ਨੇ ਕਿਹਾ ਕਿ ਨਵਦੀਪ ਸੈਣੀ ਪਹਿਲਾਂ ਹੀ ਟੀਮ ਦਾ ਹਿੱਸਾ ਹੈ ਅਤੇ ਦੋ ਜਾਂ ਤਿੰਨ ਹੋਰ ਨਾਂ ਹਨ ਜੋ ਯੋਜਨਾ ਦਾ ਹਿੱਸਾ ਹਨ। ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਅਤੇ ਸਮਝਣਾ ਹੋਵੇਗਾ ਕਿ ਇਨ੍ਹਾਂ ਨਾਲ (ਤੇਜ਼ ਗੇਂਦਬਾਜ਼ਾਂ ਨਾਲ) ਸਾਨੂੰ ਕਾਫੀ ਸਫਲਤਾ ਮਿਲੀ ਹੈ ਅਤੇ ਸਾਨੂੰ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਇਹ ਪੱਧਰ ਉੱਚਾ ਰਵੇ।
ਮੂਨਕ ਕਬੱਡੀ ਕੱਪ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ ’ਤੇ ਪਾਲਾ ਜਲਾਲਪੁਰ ਨੇ ਦਿੱਤੀ ਸਫਾਈ (Video)
NEXT STORY