ਕੈਨਬਰਾ : ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਵਨਡੇ ਸੀਰੀਜ਼ ਦੇ ਤੀਜੇ ਮੈਚ ਵਿਚ ਵਿਰਾਟ ਕੋਹਲੀ 12.1 ਓਵਰ ਵਿਚ ਸੀਨ ਏਬਾਟ ਦੀ ਗੇਂਦ 'ਤੇ ਸਿੰਗਲ ਲੈਂਦੇ ਹੀ 12,000 ਵਨਡੇ ਦੌੜਾਂ ਦਾ ਅੰਕੜਾ ਛੂਹ ਲਿਆ। ਵਿਰਾਟ ਨੇ ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿਚ ਸਭ ਤੋਂ ਤੇਜ਼ 12,000 ਦੌੜਾਂ ਪੂਰਾ ਕਰਨ ਦਾ ਵਰਲਡ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਨੇ 242ਵੀਂ ਪਾਰੀ ਵਿਚ ਇਹ ਕਾਰਨਾਮਾ ਕੀਤਾ, ਜਦੋਂਕਿ ਤੇਂਦੁਲਕਰ ਨੇ 300ਵੀਂ ਪਾਰੀ ਵਿਚ ਅਜਿਹਾ ਕੀਤਾ ਸੀ। ਵਿਰਾਟ 78 ਗੇਂਦਾਂ 'ਤੇ 63 ਦੌੜਾਂ ਬਣਾ ਕੇ ਆਊਟ ਹੋਏ।
ਇਹ ਵੀ ਪੜ੍ਹੋ: ਗਰਭਵਤੀ ਅਨੁਸ਼ਕਾ ਨੂੰ ਵਿਰਾਟ ਨੇ ਕਰਾਇਆ 'ਸ਼ੀਰਸ ਆਸਣ', ਪ੍ਰਸ਼ੰਸਕਾਂ ਨੇ ਸੁਣਾਈਆਂ ਖਰੀਆਂ-ਖਰੀਆਂ
ਵਿਰਾਟ ਨੇ ਸੀਰੀਜ਼ ਦੇ ਦੂਜੇ ਵਨਡੇ ਵਿਚ 89 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਇਸ ਦੌਰਾਨ ਸਭ ਤੋਂ ਤੇਜ਼ 22,000 ਇੰਟਰਨੈਸ਼ਨਲ ਦੌੜਾਂ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ। ਸਭ ਤੋਂ ਤੇਜ਼ 12,000 ਵਨਡੇ ਦੌੜਾਂ ਦੇ ਮਾਮਲੇ ਵਿਚ ਰਿਕੀ ਪੋਂਟਿੰਗ 314 ਪਾਰੀਆਂ ਨਾਲ ਤੀਜੇ ਨੰਬਰ 'ਤੇ ਹਨ, ਜਦੋਂਕਿ 336 ਪਾਰੀਆਂ ਨਾਲ ਕੁਮਾਰ ਸੰਗਕਾਰਾ ਚੌਥੇ ਸਥਾਨ 'ਤੇ ਹਨ।
ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, 48000 ਦੇ ਕਰੀਬ ਪੁੱਜਾ ਸੋਨਾ
ਵਨਡੇ ਵਿਚ ਸਭ ਤੋਂ ਘੱਟ ਪਾਰੀਆਂ ਵਿਚ 12 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ
- 242 ਵਿਰਾਟ ਕੋਹਲੀ (ਭਾਰਤ)
- 300 ਸਚਿਨ ਤੇਂਦੁਲਕਰ (ਭਾਰਤ)
- 314 ਰਿਕੀ ਪੋਂਟਿੰਗ (ਆਸਟਰੇਲੀਆ)
- 336 ਕੁਮਾਰ ਸੰਗਕਾਰਾ (ਸ਼੍ਰੀ ਲੰਕਾ)
- 379 ਸਨਥ ਜੈਸੂਰੀਆ (ਸ਼੍ਰੀ ਲੰਕਾ)
- 399 ਮਹਿਲਾ ਜੈਵਰਧਨੇ (ਸ਼੍ਰੀ ਲੰਕਾ)
ਗਰਭਵਤੀ ਅਨੁਸ਼ਕਾ ਨੂੰ ਵਿਰਾਟ ਨੇ ਕਰਾਇਆ 'ਸ਼ੀਰਸ ਆਸਣ', ਪ੍ਰਸ਼ੰਸਕਾਂ ਨੇ ਸੁਣਾਈਆਂ ਖਰੀਆਂ-ਖਰੀਆਂ
NEXT STORY