ਮੁੰਬਈ: ਆਈ.ਪੀ.ਐਲ. 2021 ਮੁਅੱਤਲ ਹੋਣ ਮਗਰੋਂ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਮੁੰਬਈ ਵਿਚ ਆਪਣੇ ਘਰ ਪਰਤ ਆਏ ਹਨ। ਭਾਰਤੀ ਟੀਮ ਦੇ ਕਪਤਾਨ ਕੋਹਲੀ ਨੇ ਸਮਾਂ ਬਰਬਾਦ ਨਾ ਕਰਦੇ ਹੋਏ ਹੁਣ ਕੋਵਿਡ-19 ਖ਼ਿਲਾਫ਼ ਜੰਗ ਛੇੜ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਵਿਰਾਟ ਨੇ ਮੁਸ਼ਕਲ ਸਮੇਂ ਵਿਚ ਦੇਸ਼ ਦੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਹੁਣ ਜਦੋਂ ਕੋਰੋਨਾ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ ਤਾਂ ਉਨ੍ਹਾਂ ਨੇ ਅੱਗੇ ਆ ਕੇ ਮਦਦ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਜਾਂਚ ’ਚ ਵੱਡਾ ਘਪਲਾ! ਇੰਡੋਨੇਸ਼ੀਆ ’ਚ ਸਵੈਬ ਸੈਂਪਲ ਕਿੱਟ ਧੋਅ ਕੇ ਫਿਰ ਕੀਤੀ ਇਸਤੇਮਾਲ
ਕੋਹਲੀ ਨੇ ਇਸ ਲਈ ਯੁਵਾ ਸੈਨਾ ਨਾਲ ਹੱਥ ਮਿਲਿਆ। ਵਿਰਾਟ ਨੂੰ ਯੂਵਾ ਸੈਨਾ ਦੇ ਮੈਂਬਰ ਰਾਹੁਲ ਐਨ ਕਨਾਲ ਨਾਲ ਗੱਲ ਕਰਦੇ ਹੋਏ ਅਤੇ ਕੋਰੋਨਾ ਨਾਲ ਮੁਕਾਬਲੇ ਦੀ ਰਣਨੀਤੀ ਤਿਆਰ ਕਰਦੇ ਦੇਖਿਆ ਗਿਆ। ਰਾਹੁਲ ਐਨ ਕਨਾਲ ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਵਿਰਾਟ ਨਾਲ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਵਿਰਾਟ ਕੋਹਲੀ ਆਈ.ਪੀ.ਐਲ. ਟਲਣ ਦੇ ਬਾਅਦ ਕੋਰੋਨਾ ਨਾਲ ਜੰਗ ਵਿਚ ਜੁੱਟ ਗਏ ਹਨ।
ਇਹ ਵੀ ਪੜ੍ਹੋ : ਡਾ. ਫਾਊਚੀ ਨੇ ਮੁੜ ਦਿੱਤੀ ਸਲਾਹ, ਸਿਰਫ਼ ਤਾਲਾਬੰਦੀ ਹੀ ਨਹੀਂ ਫ਼ੌਜ ਦੀ ਮਦਦ ਵੀ ਲਏ ਭਾਰਤ
ਰਾਹੁਲ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘ਆਪਣੇ ਕਪਤਾਨ ਨੂੰ ਮਿਲਿਆ। ਕੋਵਿਡ ਖ਼ਿਲਾਫ਼ ਉਨ੍ਹਾਂ ਨੇ ਜੋ ਲੜਾਈ ਛੇੜੀ ਹੈ, ਉਸ ਨੂੰ ਦੇਖ ਕੇ ਉਨ੍ਹਾਂ ਲਈ ਸਨਮਾਨ ਅਤੇ ਪਿਆਰ ਹੋਰ ਵੱਧ ਗਿਆ ਹੈ। ਅਸੀਂ ਉਨ੍ਹਾਂ ਦੀ ਕੋਸ਼ਿਸ਼ ਲਈ ਦੁਆ ਕਰਦੇ ਹਾਂ ਕਿ ਉਹ ਰੰਗ ਲਿਆਏ।’ ਵਿਰਾਟ ਕੋਹਲੀ ਇਨ੍ਹਾਂ ਤਸਵੀਰਾਂ ਵਿਚ ਕੈਜ਼ੁਅਲ ਲੁੱਕ ਵਿਚ ਨਜ਼ਰ ਆਏ। ਉਨ੍ਹਾਂ ਨੇ ਇਸ ਦੌਰਾਨ ਸਮਾਜਕ ਦੂਰੀ ਦਾ ਪੂਰਾ ਧਿਆਨ ਰੱਖਿਆ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਨੇਪਾਲ ਨੇ 14 ਮਈ ਤੱਕ ਸਭ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਲਾਈ ਪਾਬੰਦੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਢਾਕਾ 'ਚ ਹੋਵੇਗੀ ਸ਼੍ਰੀਲੰਕਾ ਤੇ ਬੰਗਲਾਦੇਸ਼ ਵਨ ਡੇ ਸੀਰੀਜ਼
NEXT STORY