ਢਾਕਾ- ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਢਾਕਾ ਦੇ ਸ਼ੇਰੇ ਬੰਗਲਾ ਨੈਸ਼ਨਲ ਸਟੇਡੀਅਮ ਵਿਚ 23, 25 ਅਤੇ 28 ਮਈ ਨੂੰ ਖੇਡੀ ਜਾਵੇਗੀ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਮੈਚ ਆਈ. ਸੀ. ਸੀ. ਵਨ ਡੇ ਸੁਪਰ ਲੀਗ ਦਾ ਹਿੱਸਾ ਹੋਣਗੇ ਅਤੇ ਟੀਮ ਹੋਟਲ ਤੋਂ ਲੈ ਕੇ ਮੈਦਾਨ ਤੱਕ ਬਣੇ ਬਾਇਓ ਬੱਬਲ 'ਚ ਖੇਡੇਗੀ।
ਇਹ ਖ਼ਬਰ ਪੜ੍ਹੋ- IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ
ਸ਼੍ਰੀਲੰਕਾ ਦੀ ਟੀਮ ਈਦ-ਉਲ-ਫਿਤਰ ਦੀ ਛੁੱਟੀ ਤੋਂ ਬਾਅਦ 16 ਮਈ ਨੂੰ ਢਾਕਾ ਪਹੁੰਚੇਗੀ ਅਤੇ ਤਿੰਨ ਦਿਨਾਂ ਦਾ ਕੁਆਰੰਟੀਨ ਪੂਰਾ ਕਰੇਗੀ। ਪਹਿਲਾ ਅਭਿਆਸ ਸੈਸ਼ਨ 19 ਮਈ ਨੂੰ ਨੈਸ਼ਨਲ ਕ੍ਰਿਕਟ ਅਕਾਦਮੀ ਮੈਦਾਨ 'ਚ ਹੋਵੇਗਾ ਜੋ ਸਟੇਡੀਅਮ ਦੇ ਨਾਲ ਲੱਗਦਾ ਹੈ। ਸ਼੍ਰੀਲੰਕਾਈ ਟੀਮ 21 ਮਈ ਨੂੰ ਆਪਣਾ ਅਭਿਆਸ ਮੈਚ ਬੀ. ਕੇ. ਐੱਸ. ਪੀ. 'ਚ ਖੇਡੇਗੀ। 28 ਮਈ ਨੂੰ ਵਨ ਡੇ ਸੀਰੀਜ਼ ਦੀ ਸਮਾਪਤੀ ਤੋਂ ਬਾਅਦ ਸ਼੍ਰੀਲੰਕਾਈ ਟੀਮ ਅਗਲੇ ਦਿਨ ਸਵਦੇਸ਼ ਰਵਾਨਾ ਹੋ ਜਾਵੇਗੀ।
ਇਹ ਖ਼ਬਰ ਪੜ੍ਹੋ- ਸ਼ਾਕਿਬ ਅਤੇ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਨਹੀਂ ਮਿਲੇਗੀ ਛੋਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਹਿਲਵਾਨਾਂ ਕੋਲ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਆਖਰੀ ਮੌਕਾ
NEXT STORY