ਜਕਾਰਤਾ (ਇੰਟ.)– ਇੰਡੋਨੇਸ਼ੀਆ ਵਿਚ ਕੋਰੋਨਾ ਜਾਂਚ ਵਿਚ ਵੱਡਾ ਘਪਲਾ ਸਾਹਮਣੇ ਆਇਆ ਹੈ। ਇਕ ਦਵਾਈ ਕੰਪਨੀ ਦੇ ਕਈ ਕਰਮਚਾਰੀਆਂ ਦੇ ਨੱਕ ਰਾਹੀਂ ਸੈਂਪਲ ਲੈਣ ਵਾਲੀ ਕਿੱਟ ਨੂੰ ਇਕ ਵਾਰ ਇਸਤੇਮਾਲ ਵਿਚ ਆਉਣ ਤੋਂ ਬਾਅਦ ਉਸ ਨੂੰ ਧੋਅ ਕੇ ਫਿਰ ਇਸਤੇਮਾਲ ਕਰ ਕੇ ਹਜ਼ਾਰਾਂ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਦਿੱਤਾ।
ਇਹ ਵੀ ਪੜ੍ਹੋ : ਡਾ. ਫਾਊਚੀ ਨੇ ਮੁੜ ਦਿੱਤੀ ਸਲਾਹ, ਸਿਰਫ਼ ਤਾਲਾਬੰਦੀ ਹੀ ਨਹੀਂ ਫ਼ੌਜ ਦੀ ਮਦਦ ਵੀ ਲਏ ਭਾਰਤ
ਪੁਲਸ ਦਾ ਕਹਿਣਾ ਹੈ ਕਿ ਇਹ ਘਪਲਾ ਦਸੰਬਰ 2020 ਵਿਚ ਉੱਤਰੀ ਸੁਮਾਤਰਾ ਦੇ ਕੁਆਲਾਨਾਮੂ ਏਅਰਪੋਰਟ ’ਤੇ ਹੋਇਆ। ਪੁਲਸ ਮੁਤਾਬਕ ਮੇਡਨ ਏਅਰਪੋਰਟ ’ਤੇ ਘੱਟੋ–ਘੱਟ 9000 ਲੋਕ ਇਸ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਮੀਡੀਆ ਰਿਪੋਰਟ ਮੁਤਾਬਕ ਸਰਕਾਰੀ ਕੰਪਨੀ ਕਿਮੀਆ ਫਾਰਮਾ ਖ਼ਿਲਾਫ ਠੱਗੀ ਦੇ ਸ਼ਿਕਾਰ ਹੋਏ ਯਾਤਰੀਆਂ ਨੇ ਕੇਸ ਕਰ ਦਿੱਤਾ ਹੈ ਅਤੇ ਕੁਝ ਯਾਤਰੀ ਕੰਪਨੀ ਖਿਲਾਫ਼ ਮੁਕੱਦਮਾ ਠੋਕਣ ਦੀ ਤਿਆਰੀ ਵਿਚ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਨੇਪਾਲ ਨੇ 14 ਮਈ ਤੱਕ ਸਭ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਲਾਈ ਪਾਬੰਦੀ
ਸਮੂਹਕ ਮੁਕੱਦਮੇ ਵਿਚ ਹਰੇਕ ਯਾਤਰੀ ਲਈ 100 ਕਰੋੜ ਇੰਡੋਨੇਸ਼ੀਆਈ ਰੁਪਈਆਂ ਦੇ ਹਰਜਾਨੇ ਦੀ ਮੰਗ ਕਰਨ ਦੀ ਯੋਜਨਾ ਹੈ। ਇੰਡੋਨੇਸ਼ੀਆ ਵਿਚ ਹਵਾਈ ਯਾਤਰਾ ਕਰਨ ਲਈ ਕੋਵਿਡ ਨੈਗੇਟਿਵ ਰਿਪੋਰਟ ਜ਼ਰੂਰੀ ਹੈ। ਇਸ ਦੇ ਲਈ ਏਅਰਪੋਰਟ ’ਤੇ ਹੀ ਟੈਸਟਿੰਗ ਦੀ ਵਿਵਸਥਾ ਕੀਤੀ ਗਈ ਹੈ। ਪੁਲਸ ਨੇ ਮੈਨੇਜਰ ਸਮੇਤ ਕੰਪਨੀ ਦੇ 5 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਮੀਡੀਆ ਮੁਤਾਬਕ ਇਸ ਮਾਮਲੇ ਵਿਚ 23 ਲੋਕਾਂ ਦੀ ਗਵਾਹੀ ਦੇ ਆਧਾਰ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਇਸ ਘਪਲੇ ਤੋਂ ਲਗਭਗ 92 ਲੱਖ ਰੁਪਏ (1,24,800 ਡਾਲਰ) ਦਾ ਮੁਨਾਫਾ ਕਮਾਇਆ ਹੈ।
ਇਹ ਵੀ ਪੜ੍ਹੋ : ਸ਼ਰਮਨਾਕ: ਨਿਕਾਹ ਤੋਂ ਇਨਕਾਰ ਕਰਨ ’ਤੇ ਪਿਤਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
'ਟਰੰਪ ਦਾ ਫੇਸਬੁੱਕ ਅਕਾਊਂਟ ਮੁਅੱਤਲ ਹੀ ਰਹੇਗਾ'
NEXT STORY