ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ ’ਚ ਖ਼ਤਮ ਹੋਏ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਦੇਸ਼ ਦੇ ਐਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਸ ਸਾਲ ਓਲੰਪਿਕ ਖੇਡਾਂ ਨੂੰ ਕੋਵਿਡ-19 ਪਾਬੰਦੀਆਂ ਦੇ ਨਾਲ ਆਯੋਜਿਤ ਕੀਤਾ ਗਿਆ ਸੀ। 200 ਤੋਂ ਵੱਧ ਦੇਸ਼ਾਂ ਦੇ ਲਗਭਗ 11,000 ਐਥਲੀਟਾਂ ਨੇ ਟੋਕੀਓ ਓਲੰਪਿਕਸ ’ਚ ਹਿੱਸਾ ਲਿਆ। ਭਾਰਤ ਨੇ ਓਲੰਪਿਕ ’ਚ 7 ਤਮਗ਼ੇ (ਇਕ ਸੋਨ, ਦੋ ਚਾਂਦੀ ਤੇ ਚਾਰ ਕਾਂਸੀ) ਦੇ ਨਾਲ ਆਪਣਾ ਸਰਵਸ੍ਰੇਸ਼ਠ ਪ੍ਰਦਰਸਨ ਦਰਜ ਕੀਤਾ।
ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ਨੀਵਾਰ ਨੂੰ ਭਾਰਤ ਲਈ ਸੋਨ ਤਮਗ਼ਾ ਜਿੱਤਿਆ ਤੇ ਇਸ ਦੀ ਬਦੌਲਤ ਭਾਰਤ ਨੇ ਓਲੰਪਿਕ ਖੇਡਾਂ ’ਚ ਐਥਲੈਟਿਕਸ ’ਚ ਆਪਣਾ ਪਹਿਲਾ ਸੋਨ ਤਮਗ਼ਾ ਜਿੱਤਿਆ। ਬਜਰੰਗ ਪੂਨੀਆ (ਕਾਂਸੀ), ਮੀਰਬਾਈ ਚਾਨੂ (ਚਾਂਦੀ), ਪੀ. ਵੀ. ਸਿੰਧੂ (ਕਾਂਸੀ), ਲਵਲੀਨਾ ਬੋਰਹੋਗੇਨ (ਕਾਂਸੀ) ਤੇ ਰਵੀ ਦਾਹੀਆ (ਚਾਂਦੀ) ਨੇ ਵੀ ਟੋਕੀਓ ਓਲੰਪਿਕ ’ਚ ਤਮਗ਼ ਜਿੱਤੇ।
ਇਹ ਵੀ ਪੜ੍ਹੋ : ਸਾਬਕਾ ਪਾਕਿ ਕ੍ਰਿਕਟਰ ਇੰਜ਼ਮਾਮ ਇੰਗਲੈਂਡ ਖਿਲਾਫ ਭਾਰਤੀ ਤੇਜ਼ ਤੇਜ਼ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਹੋਏ ਪ੍ਰਭਾਵਿਤ
ਵਿਰਾਟ ਕੋਹਲੀ ਨੇ ਟਵੀਟ ਕੀਤਾ, ਓਲੰਪਿਕ ’ਚ ਸਾਡੇ ਸਾਰੇ ਜੇਤੂਆਂ ਤੇ ਪ੍ਰਤੀਭਾਗੀਆਂ ਨੂੰ ਵਧਾਈ। ਜਿੱਤ ਤੇ ਹਾਰ ਖੇਡ ਦਾ ਹਿੱਸਾ ਹੈ, ਪਰ ਇਹ ਮਾਇਨੇ ਰਖਦਾ ਹੈ ਕਿ ਤੁਸੀਂ ਦੇਸ਼ ਲਈ ਸਰਵਸ੍ਰੇਸ਼ਠ ਦਿੱਤਾ। ਸਾਨੂੰ ਤੁਹਾਡੇ ’ਤੇ ਬਹੁਤ ਮਾਣ ਹੈ ਤੇ ਮੈਂ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਜੈ ਹਿੰਦ।
ਭਾਰਤ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੇ ਨੀਰਜ ਦਾ ‘ਖਾਸ ਜ਼ਿਕਰ’ ਕਰਦੇ ਹੋਏ ਸਾਰੇ ਐਥਲੀਟਾਂ ਦੀ ਸ਼ਲਾਘਾ ਕੀਤੀ ਹੈ। ਰੋਹਿਤ ਨੇ ਟਵੀਟ ਕੀਤਾ, ਵੱਖ-ਵੱਖ ਖੇਤਰਾਂ ਦੇ ਸਾਡੇ ਸਾਰੇ ਐਥਲੀਟਾਂ ਨੇ ਬਹੁਤ ਚੰਗਾ ਕੀਤਾ। ਉਨ੍ਹਾਂ ਨੇ ਉੱਥੇ ਜਾ ਕੇ ਆਪਣਾ ਸਰਵਸ੍ਰੇਸ਼ਠ ਦਿੱਤਾ। ਨੀਰਜ਼ ਚੋਪੜਾ ਦਾ ਖਾਸ ਜ਼ਿਕਰ। ਤੁਸੀਂ ਸਾਰਿਆਂ ਨੇ ਦੇਸ਼ ਨੂੰ ਮਾਣ ਮਹਿਸੂਸ ਕਰਾਇਆ ਹੈ। ਐਤਵਾਰ ਨੂੰ ਟੋਕੀਓ ਓਲੰਪਿਕ ਸਟੇਡੀਅਮ ’ਚ ਸ਼ਾਨਦਾਰ ਸਮਾਰੋਹ ਦੇ ਬਾਅਦ ਟੋਕੀਓ ਓਲੰਪਿਕ ਖੇਡਾਂ ਦਾ ਸਮਾਪਨ ਹੋ ਗਿਆ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ਤੋਂ ਘਰ ਪਤਰੀ ਭਾਰਤੀ ਖਿਡਾਰਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਿਲੀ ਭੈਣ ਦੀ ਮੌਤ ਦੀ ਖ਼ਬਰ
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟੋਕੀਓ ਓਲੰਪਿਕ ਤੋਂ ਘਰ ਪਰਤੀ ਭਾਰਤੀ ਖਿਡਾਰਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਿਲੀ ਭੈਣ ਦੀ ਮੌਤ ਦੀ ਖ਼ਬਰ
NEXT STORY