ਜਲੰਧਰ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਸੋਸ਼ਲ ਸਾਈਟ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਸਰਦਾਰ ਦੇ ਗੈਟਅਪ ਵਿਚ ਦਿਸ ਰਹੇ ਹਨ। ਕੁਰਤਾ-ਪਜਾਮਾ ਪਹਿਨੇ ਵਿਰਾਟ ਨੇ ਆਪਣੀ ਇਸ ਤਸਵੀਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਜਦੋਂ ਪੋਸਟ ਕੀਤਾ ਤਾਂ ਸਿਰਫ 1 ਘੰਟੇ ਦੇ ਅੰਦਰ ਹੀ ਉਸ ਨੂੰ 10 ਲੱਖ ਤੋਂ ਵੱਧ ਲਾਈਕ ਮਿਲ ਗਏ। ਇੱਥੇ ਹੀ ਨਹੀਂ ਸਗੋਂ ਉਸ ਫੋਟੋ ਦੇ ਕੈਪਸ਼ਨ ਵਿਚ ਵਿਰਾਟ ਨੇ ਲਿਖਿਆ- ਸੱਤ ਸ਼੍ਰੀ ਆਕਾਲ ਸਾਰਿਆਂ ਨੂੰ।

ਕੋਹਲੀ ਦੇ ਇਸ ਗੈਟ ਅਪ ਨੂੰ ਦੇਖਣ ਤੋਂ ਬਾਅਦ ਫੈਂਸ ਨੇ ਵੀ ਉਸ ਦੀ ਰੱਜ ਕੇ ਤਾਰੀਫ ਕੀਤੀ। ਇਕ ਯੂਜ਼ਰ ਨੇ ਲਿਖਿਆ- ਮੁੰਡਾ ਪੰਜਾਬੀ ਏ, ਜਚਦਾ ਵੀ ਹੈ। ਬੱਲੇ-ਬੱਲੇ। ਉੱਥੇ ਹੀ ਕੁਝ ਨੇ ਲਿਖਿਆ- ਤੁਹਾਨੂੰ ਪਹਿਲੀ ਵਾਰ ਕੁਰਤਾ-ਪਜਾਮਾ ਪਾਏ ਦੇਖਿਆ ਹੈ। ਤੁਸੀਂ ਸੱਚ ਵਿਚ ਬਹੁਤ ਸੋਹਣੇ ਦਿਸ ਰਹੇ ਹੋ। ਇਕ ਨੇ ਯੂਜ਼ਰ ਨੇ ਲਿਖਿਆ- ਲਗਦਾ ਹੈ ਆਰ. ਸੀ. ਬੀ. ਦੀ ਲਗਾਤਾਰ ਹਾਰ ਤੋਂ ਬਾਅਦ ਤੁਸੀਂ ਪੰਜਾਬੀ ਟੀਮ ਜੁਆਈਨ ਕਰਨ ਵਾਲੇ ਹੋ ਤੇ ਕਈਆਂ ਨੇ ਵਿਰਾਟ ਦੀ ਸਾਦਗੀ ਦੀ ਸ਼ਲਾਘਾ ਕੀਤੀ।
FIH ਦੇ ਭਾਰੀ ਜੁਰਮਾਨੇ 'ਤੇ ਪਾਕਿ ਨੇ ਕਿਹਾ, ''ਇਸ ਨੂੰ ਚੁਕਾਉਣ ਦੇ ਹਾਲਾਤ 'ਚ ਨਹੀਂ
NEXT STORY