ਖੇਡ ਡੈਸਕ- ਆਈ. ਪੀ. ਐੱਲ. 2016 ਵਿਚ 973 ਦੌੜਾਂ ਬਣਾ ਕੇ ਚਰਚਾ ਵਿਚ ਆਉਣ ਵਾਲੇ ਵਿਰਾਟ ਕੋਹਲੀ ਦੇ ਲਈ 2022 ਦਾ ਸੀਜ਼ਨ ਵਧੀਆ ਨਹੀਂ ਰਿਹਾ ਹੈ। ਸ਼ਨੀਵਾਰ ਨੂੰ ਉਹ ਹੈਦਰਾਬਾਦ ਦੇ ਵਿਰੁੱਧ ਮੁਕਾਬਲਾ ਖੇਡ ਰਹੇ ਸਨ, ਜਿਸ ਵਿਚ ਉਹ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਚਿੰਤਾ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਦੇ ਵਿਰੁੱਧ ਵੀ ਉਹ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ ਸਨ। ਇਸ ਸੀਜ਼ਨ ਦੀ ਗੱਲ ਕਰੀਏ ਤਾਂ ਪਹਿਲੀਆਂ 110 ਗੇਂਦਾਂ ਵਿਚ ਵਿਰਾਟ ਦੀ ਔਸਤ ਸਿਰਫ 11 ਦੀ ਰਹੀ ਹੈ, ਜਦਕਿ ਉਹ 5 ਵਾਰ ਆਪਣਾ ਵਿਕਟ ਗੁਆ ਚੁੱਕੇ ਹਨ।
ਇਹ ਖ਼ਬਰ ਪੜ੍ਹੋ- IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
ਪਿਛਲੇ 4 ਸੀਜ਼ਨ ਵਿਚ ਇਕ ਵੀ ਜ਼ੀਰੋ ਨਹੀਂ
ਵਿਰਾਟ ਦਾ ਆਈ. ਪੀ. ਐੱਲ. ਵਿਚ ਪ੍ਰਦਰਸ਼ਨ ਵਧੀਆ ਰਿਹਾ ਹੈ। ਉਹ ਹੁਣ ਤੱਕ 8 ਵਾਰ ਹੀ ਜ਼ੀਰੋ 'ਤੇ ਆਊਟ ਹੋਏ ਹਨ। 2008 ਵਿਚ ਉਹ ਪਹਿਲੀ ਵਾਰ 0 'ਤੇ ਆਊਟ ਹੋਏ। ਇਸ ਤੋਂ ਬਾਅਦ 2014 ਵਿਚ ਤਿੰਨ ਵਾਰ। ਵਿਰਾਟ 2018 ਤੋਂ ਬਾਅਦ ਆਈ. ਪੀ. ਐੱਲ. ਵਿਚ ਜ਼ੀਰੋ 'ਤੇ ਆਊਟ ਨਹੀਂ ਹੋਏ ਸਨ ਪਰ 2022 ਦੇ ਸੀਜ਼ਨ ਵਿਚ ਉਹ ਲਗਾਤਾਰ 2 ਪਾਰੀਆਂ ਵਿਚ ਜ਼ੀਰੋ 'ਤੇ ਆਊਟ ਹੋ ਗਏ। ਭਾਵ 2015 ਤੋਂ ਲੈ ਕੇ 2021 ਤੱਕ 100 ਪਾਰੀਆਂ ਵਿਚ ਉਹ ਸਿਰਫ 2 ਵਾਰ ਜ਼ੀਰੋ 'ਤੇ ਆਊਟ ਹੋਏ ਸਨ ਪਰ ਇਸ ਸੀਜ਼ਨ ਦੀਆਂ 8 ਪਾਰੀਆਂ ਵਿਚ ਹੀ ਉਹ 2 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ।
ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਤੀਰਅੰਦਾਜ਼ੀ : ਭਾਰਤ ਦੀ 'ਕੰਪਾਊਂਡ' ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ
ਸੀਜ਼ਨ ਵਿਚ ਵਿਰਾਟ ਦਾ ਅਜਿਹਾ ਰਿਹਾ ਪ੍ਰਦਰਸ਼ਨ
ਵਿਰਾਟ ਨੇ ਪੰਜਾਬ ਦੇ ਵਿਰੁੱਧ ਪਹਿਲੇ ਹੀ ਮੁਕਾਬਲੇ ਵਿਚ ਅਜੇਤੂ 41 ਦੌੜਾਂ ਬਣਾਈਆਂ ਸਨ ਪਰ ਕੋਲਕਾਤਾ ਦੇ ਵਿਰੁੱਧ ਦੂਜੇ ਮੈਚ ਵਿਚ ਉਹ 12 ਤਾਂ ਰਾਜਸਥਾਨ ਦੇ ਵਿਰੁੱਧ 5 ਦੌੜਾਂ ਬਣਾ ਕੇ ਚੱਲਦੇ ਬਣੇ। ਮੁੰਬਈ ਦੇ ਵਿਰੁੱਧ ਉਸਦਾ ਬੱਲਾ ਚਲਿਆ। 48 ਦੌੜਾਂ ਉਨ੍ਹਾਂ ਨੇ ਬਣਾਈਆਂ ਪਰ ਚੇਨਈ ਦੇ ਵਿਰੁੱਧ ਅਹਿਮ ਮੈਚ ਵਿਚ ਉਹ 1 ਦੌੜ ਬਣਾ ਕੇ ਆਊਟ ਹੋ ਗਏ। ਦਿੱਲੀ ਦੇ ਵਿਰੁੱਧ 12 ਦੌੜਾਂ ਬਣਾਉਣ ਤੋਂ ਬਾਅਦ ਉਹ ਲਖਨਊ ਅਤੇ ਹੈਦਰਾਬਾਦ ਦੇ ਵਿਰੁੱਧ ਜ਼ੀਰੋ 'ਤੇ ਆਊਟ ਹੋਏ ਹਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਹੈਦਰਾਬਾਦ ਦੀ ਧਮਾਕੇਦਾਰ ਜਿੱਤ, ਬੈਂਗਲੁਰੂ ਨੂੰ 9 ਵਿਕਟਾਂ ਨਾਲ ਹਰਾਇਆ
NEXT STORY